ਪੰਨਾ:ਲਹਿਰ ਹੁਲਾਰੇ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਿਨਫਸ਼ਾ ਦਾ ਫੁੱਲ ਬਿਨਫਸ਼ਾ ਦੇ ਡਾਢੇ ਖੁਸ਼ਬੂਦਾਰ ਫੁੱਲ ਪਹਾੜਾਂ ਵਿਚ ਅਸੀਂ (ਖ਼ੁਦ · ਰੋ) ਤੇ ਮੈਦਾਨੀ ਪੰਜਾਬ ਵਿਖੇ ਬਾਗਾਂ ਵਿਚ ਲਗਾਏ ਹੋਏ ਸਿਆਲੇ ਵਿਚ ਖਿੜਦੇ ਹਨ । ਪਹਾੜਾਂ ਵਿਚ ਏਹ ਨਜ਼ਰ ਨਾ ਖਿੱਚਣ ਵਾਲੇ ਢੰਗ ਉਗਦੇ ਵਧਦੇ ਹਨ, ਫਿਰ ਬੀ ਲੋਕ ਜਾ ਤੋੜਦੇ ਹਨ, ਇਸ ਦੇ ਟੁੱਟਣ ਸਮੇਂ ਦੇ ਦਿਲ-ਤਰੰਗ ਇਨ੍ਹਾਂ ਸਤਰਾਂ ਵਿਚ ਹਨ:ਮੇਰੀ ਛਿਪੀ ਰਹੇ ਗੁਲਜ਼ਾਰ ਮੈਂ ਨੀਵਾਂ ਉੱਗਿਆ, ਕੋਈ ਲਗੇ ਨ ਨਜ਼ਰ ਟਪਾਰ ਮੈਂ ਪਰਬਤ ਲੁੱਕਿਆ, ਮੈਂ ਲਿਆ ਅਕਾਸ਼ੋ ਰੰਗ ਜੁ ਸ਼ੋਖ ਨ ਵੰਨ ਦਾ, ਹਾਂ, ਧੁਰੋਂ ਗ਼ਰੀਬੀ ਮੰਗ ਮੈਂ ਆਯਾ ਜਗਤ ਤੇ । ਮੈਂ ਪੀਆਂ ਅਰਸ਼ ਦੀ ਤੇਲ ਪਲਾਂ ਮੈਂ ਕਿਰਨ ਖਾ, ਮੇਰੀ ਨਾਲ ਚਾਂਦਨੀ ਖੇਲ ਰਾਤਿ ਰਲ ਖੇਲੀਏ । ਮੈਂ ਮਸਤ ਆਪਣੇ ਹਾਲ ਮਗਨ ਗੰਧਿ ਆਪਣੀ ਹਾਂ ਦਿਨ ਨੂੰ ਭੌਰੇ ਨਾਲ ਭਿ ਮਲਣੋ ਸੰਗਦਾ । ਆ ਸ਼ੋਖੀ ਕਰਕੇ ਪੌਣ ਜਦੋਂ ਗਲ ਲੱਗਦੀ ਮੈਂ ਨਾਹਿ ਹਿਲਾਵਾਂ ਧੌਣ ਵਾਜ ਨਾ ਕੱਢਦਾ |

  • Voilet.

-੩੩