ਪੰਨਾ:ਲਹਿਰ ਹੁਲਾਰੇ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਮਲ ਗੋਦੀ ਵਿਚ ਤੇਲ-ਮੋਤੀ ਕਮਲ ਪੱਤ ਤੇ ਪਿਆ ਹਾਂ ਮੈਂ ਹਾਂ ਮੋਤੀ ਤੇਲ, ਝੂਮਾਂ ਜੀਕੂ ਨੀਰ ਤੇ ਪੱਤਾ ਕਰਦਾ ਕੇਲ, ਸੁਰਜ ਰਿਸ਼ਮ ਪੁਰੋਤੜਾ ਹੇਠਾਂ ਉਤਰਯਾ ਆਣ, ਸੋਨੇ ਤਾਰ ਪੁਰੋਤੜੇ ਮੋਤੀ ਵਾਧੂ ਜਾਣ, ਡਲਕਾਂਗੋਦੀਕਮਲ ਮੈਂ, ਚਮਕਾਂ ਤੇ ਥਰਰਾਉਂ, ਜੀਕੂ ਖਿੜੀ ਸਵੇਰ ਦੀ ਕਿਰਨ ਦਏ ਲਹਿਰਾਉ ॥ ਭਾਗ ਭਰੇ ਜਿਸ ਹੱਥ ਨੇ ਪਲਮਾਯਾ ਮੈਂ ਹੇਠ, ਸਭ ਨੂਰਾਂ ਦਾ ਹੱਥ ਉਹ ਕਾਦਰ, ਮਾਲਕ, ਸੇਠ; ਉਹੋ ਸੁਹਾਵਾ ਹੱਥ ਹੈ ਸ਼ਾਹ ਮੇਰੇ ਦਾ ਹੱਥ, ਸਾਰੇ ਹਬ ਉਸ ਹੱਥ ਦੇ ਰਹਿੰਦੇ ਹੇਠਾਂ ਹੱਥ | ਕਮਲ ਗੋਦ ਅਜ ਖੇਡਦਾ ਰਖਿਆ ਮੈਂ ਉਸ ਹੱਥ, ਕਲ ਪਰ ਗੋਦੀ ਓਸਦੀ ਖੇਡਾਂਗਾ ਛਡ ਵਿੱਥ । ਘਲੇ ਸੱਦੇ ਪਾਤਸ਼ਾਹ ਏਥੇ ਓਥੇ ਆਪ, ਅਮਰ ਖੇਡ ਮੈਂ, ਓਸਦੀ ਖੇਡ ਖਿਡਾਵੇ ਬਾਪ । -੩੨