ਪੰਨਾ:ਲਹਿਰ ਹੁਲਾਰੇ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮੇਰੀ ਜਿੰਦੇ ! ਤੇਰਾ ਥਾਉਂ ਕਿਸੇ ਨਦੀ ਦੇ ਕਿਨਾਰੇ ਤੇਰਾ ਥਾਉਂ ਕਿਸੇ ਜੰਗਲ ਬੇਲੇ, ਤੇਰੇ ਭਾਗਾਂ ਵਿਚ ਅਰਸ਼ਾਂ ਤੇ ਉਡਣਾ ਤੇ ਗਾਂਦਿਆਂ ਫਿਰਨ ਅਕੇਲੇ, ਤੇਰਾ ਜੀਵਨ ਸੀਗਾ ਤੇਰੇ ਹੀ ਜੋਗਾ ਤੂੰ ਆਪੇ ਆਪੇ ਨਾਲ ਖੇਲੇ, ਤੂੰ ਕਿਵੇਂ ਰੌਲਿਆਂ ਵਿਚ ਆ ਖਲੋਤੀ ਤੇਰੇ ਚਾਰ ਚੁਫੇਰੇ ਝਮੇਲੇ । ਨਾ ਹੋਇ ਉਹਲੇ ਲੱਗੇ ਪਰ ਤਾਂ ਪਯਾਰੜਾ ਪਾਸ ਵੱਸੇ, ਕਦੇ ਅਖੀਆਂ ਤੋਂ ਨਾ ਹੋਇ ਉਹਲੇ, ਕਦੇ ਅੱਖੀਆਂ ਤੋਂ ਜੇ ਹੋਇ ਉਹਲੇ | ਸੂਰਤ ਓਸਦੀ ਦਿਲੋਂ ਨਾ ਹੋਇ ਉਹਲੇ, ਸੁਰਤ ਓਸਦੀ ਦਿਲੋਂ ਜੇ ਹੋਇ ਉਹਲੇ . ਨਾਮ ਜੀਭ ਤੋਂ ਕਦੇ ਨ ਹੋਇ ਉਹਲੇ, ਨਾਮ ਜੀਭ ਤੋਂ ਕਦੇ ਜਿ ਹੋਇ ਉਹਲੇ ਸੁਰਤ ਦੇਹ ਤੋਂ,ਸ਼ਾਲਾ ! ਤਦ ਹੋਇ ਉਹਲੇ। - ੩੧