ਪੰਨਾ:ਲਹਿਰ ਹੁਲਾਰੇ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਲ ਪਲ ਰੰਗ ਜਮਾਇ ਮੈਂ ਭਰੀਆਂ ਡੋਡੀਆਂ, ਡੋਡੀਆਂ ਖੇੜੇ ਲਜਾਇ | ਮੈਂ ਸਾਰਾ ਖਿੜ ਪਿਆ, ਮਹਿਕਯਾ ਮੁਸ਼ਕ ਮਚਾਇ ਤੇ ਲਪਟਾਂ ਛੱਡੀਆਂ, ਹਾਂ, ਹੁਣ ਜਦ ਲਪਟ ਬੁਹਾਇ ॥ ਮੈਂ ਡੁਲ ਡੁਲ ਪੈ ਰਿਹਾ,ਖੇੜਿਆਂ ਨਾਲ ਭਰਾਂਅ ਮੈਂ ਝੋਲੀਆਂ ਅੱਡੀਆਂ ਅਣਹੋਂਦਾ ਆਪ ਵੰਡਾਇ ਮੈਂ ਵੰਡਿਆ ਜਾ ਰਿਹਾ । । ਦੇਣਾ ਬਣਦਾ ਰੂਪ ਹੈ ਖੇੜੇ ਖਿੜ ਪਿਆਂ, ਦੇਣਾ ਰੰਗ ਅਨੂਪ ਹੈ ਚਦਾ ਮੁਸ਼ਕਿਆਂ । ੩੬