ਪੰਨਾ:ਲਹਿਰ ਹੁਲਾਰੇ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਰਜਿਤ ਵਾੜੀ ਖਿੜੇ ਚਮਨ ਵਿਚ ਆਕੇ ਡਿੱਠਾ ਵੰਨੋ ਵੰਨੀ ਰੰਗ ਰੰਗਾ, ਜੋਬਨ ਭਰੇ ਫੁੱਲ ਪਏ ਝੂਮਣ ਜਾਲੀ ਪੱਤੇ ਰੂਪ ਲਗਾ, ਤੱਕ ਤੱਕ ਅਖ ਮੋਹਿਤ ਹੁੰਦੀ, ਮਨ ਪਿਆ ਪੈਂਦਾ ਲੋਭ ਲੁਭਾ, ਜਫੀਆਂ ਖਾਂਦੀ ਪੌਣ ਪਿਆਰੀ ਆ ਆ ਲਗਦੀ ਕਰੇ ਹਾਂ । ਮੱਲੋ ਮੱਲੀ ਹੱਥ ਵਧਾਂਦੇ · ਕਹਿੰਦੇ: “ਲਈਏ ਫੁੱਲ ਤੁੜਾ । ਪਰ ਜਦ ਹੱਥ ਫੁਲ ਨੂੰ ਲਗਦੇ ਤੋੜਦਿਆਂ ਹੋ ਜਾਣ ਸੁਆਹ । ਜਿਸ਼ ਫੁਲ ਨੂੰ ਚਾ ਛੋਹੋ ਰੱਤੀ ਛੁਹੰਦਿਆਂ ਸਾਰ ਜਾਇ ਭਸਮਾ ॥ ਫਿਰ ਦੇਖੇ ਬੂਟੇ ਫਲ ਵਾਲੇ ਨਾਲ ਫਲਾਂ ਦੇ ਭਰੇ ਭਰਾਂ । -੭੭--