ਪੰਨਾ:ਲਹਿਰ ਹੁਲਾਰੇ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹਸੂੰ ਹਸੂੰ ਓ ਕਰਦੀਆਂ ਆਈਆਂ ਆਪ ਹਸਾਂਦੀਆਂ ਆਈਆਂ ਖਿੜੇ ਖਿੜਦੇ ਮੱਥੇ ਆਈਆਂ ਖੇੜਾ ਨਾਲ ਲਿਆਈਆਂ । ਮੁਖੜਾ ਮੁਖੜਾ ਚੰਦ ਚੰਦ ਹੈ ਚੰਦ ਮੁੱਖ ਹੋਕੇ ਆਈਆਂ ਖਾਣ ਚੰਦਾਂ ਵਿਚੋਂ ਚੰਦ ਲਭਕੇ ਚਿਹਰੇ ਚਾੜ ਲਿਆਈਆਂ ਗਗਨ ਮੰਡਲ ਇਕ ਚੰਦ ਕਾਰਨੇ ਕੇਡਾ ਗਰਬ ਕਰੇਂਦਾ, ਏਥੇ ਵੇਖੋ ਡਾਲ ਡਾਲ ਹੈ ਚੰਦ ਚੰਦ ਛਬ ਦੇਂਦਾ । ਇਕ ਰੰਗਾ ਉਹ ਚੰਦ ਅਸਮਾਨ ਨਾਲ ਦਾਗ਼ ਦੇ ਭਰਿਆ, ਹਰ-ਰੰਗਾ ਹਰ ਰੌਣਕ ਏਥੇ ਸੌ ਲਖ ਚੰਦਾ ਚੜਿਆ ! ਗੁਲਦਾਊਦੀਆਂ ਸਾਡੀਆਂ ਸਹੀਓ ! ਚੰਦੂ-ਮੁਖੋਂ ਬੜਾ ਚੜ੍ਹੀਆਂ, -੮੨