ਲਹਿੰਦੀ ਪੰਜਾਬੀ 'ਸ਼ਬਦ-ਕੋਸ਼'
ਡਿਲਾਹ/ਡਿਲਾਂਹਦਾ/ਡਿਲੱਥਾ: ਪਛਮ/ਛਿਪਦਾ/ਆਥਣ
ਡਿਲੱਥੇ ਵੇਲੇ ਡਿਲਾਹ ਧਿਰ ਡਿਲਾਂਹਦੇ ਦਾ ਨਜ਼ਾਰਾ ਤਾਂ ਡੇਖ।
(ਆਥਣ ਵੇਲੇ ਪਛਮ ਵਲ ਛਿਪਦੇ ਦਾ ਨਜ਼ਾਰਾ ਤਾਂ ਵੇਖ)
ਡਿਵਾਲ: ਦੇਣਦਾਰ
ਆਪਣੇ ਜੰਮਣ ਤੂੰ ਹੁਣ ਤਾਈਂ ਮਾਂ-ਪਿਉ ਦੇ ਡਿਵਾਲ ਹਾਂਏਂ।
(ਆਪਣੇ ਜਨਮ ਤੋਂ ਹੁਣ ਤੱਕ ਮਾਪਿਆਂ ਦੇ ਦੇਣਦਾਰ ਹਾਂ)
ਡੀਂਹ/ਡਿਹੁੰ: ਦਿਨ
ਡਿਹੁੰ ਲੱਥਾ ਵੈਂਦੈ, ਸਾਰਾ ਡੀਂਹ ਕੇ ਕੀਤਈ।
(ਦਿਨ ਛਿਪ ਰਿਹਾ ਹੈ, ਸਾਰਾ ਦਿਨ ਕੀ ਸਵਾਰਿਅਈ)
ਡੀਵਾ: ਦੀਵਾ
ਥੱਲ ਉਤੇ ਬਾਰ੍ਹਾਂ ਬਾਰ੍ਹਾਂ ਕੋਹਾਂ ਤੇ ਡੀਵਾ ਬਲਦਾ ਹਾਈ।
(ਥਲ ਦੇ ਇਲਾਕੇ ਵਿਚ ਬਾਰਾਂ ਬਾਰਾਂ ਕੋਹਾਂ ਤੇ ਦੀਵਾ ਬਲਦਾ ਸੀ)
ਡੀਂਭੂ/ਡੀਂਭੂ: ਡੇਂਡੂ
ਖੱਟੇ ਡੀਂਭੂ/ਡੀਂਭੂ ਕਾਈ ਖਤਰਾ ਨਹੀਂ ਹੁੰਦੇ, ਲੜੇ ਤਾਂ ਲੂਣ ਮਲੀਦੈ ਚਾ।
(ਖੱਟੇ ਡੇਂਡੂ ਕੋਈ ਖ਼ਤਰਾ ਨਹੀਂ ਹੁੰਦੇ, ਲੜੇ ਤਾਂ ਲੂਣ ਮੱਲ ਦੇਈਦਾ ਹੈ)
ਡੁਹਾਗਣ: ਦੂਜੀ ਪਤਨੀ
ਬਾਲ ਪਾਲਣ ਕੂੰ ਮੈਂ ਡੁਹਾਗਣ ਬਣ ਵੈਸਾਂ।
(ਬਚੇ ਪਾਲਣ ਖਾਤਰ ਮੈਂ ਦੂਜੀ ਪਤਨੀ ਬਣ ਜਾਊਂ)
ਡੁਹਾਵਾ ਚੋਇਆ ਹੋਇਆ
ਡੁਹਾਵੇ ਡੁੱਧ ਵਿੱਚ ਮਿਲਾਵਟ ਥੀ ਸੰਗਦੀ ਹੇ।
(ਚੋਏ ਹੋਏ ਦੁੱਧ ਵਿੱਚ ਮਿਲਾਵਟ ਹੋ ਸਕਦੀ ਹੈ)
ਡੋਹਾਂ/ਡੁਹੇ: ਦੋਵਾਂ/ਦੋਨੋ
ਡੁਹਾਂ ਕੂੰ ਸੱਡ ਘੱਤਿਆ ਹਿਨੇ, ਡੁਹੇਂ ਵੰਞੋ।
(ਦੋਹਾਂ ਨੂੰ ਬੁਲਾ ਭੇਜਿਆ ਹੈਨੇ, ਦੋਨੋਂ ਜਾਵੋ)
ਡੁੱਕ: ਜੁੱਪ, ਡੰਡਾ ਟੁੱਕਿਣਾ
ਤੈਂ ਗੁੱਲੀ ਡੁੱਕੀ ਤੇ ਮੈਂ ਡੰਡਾ ਡੁੱਕਿਆ, ਜਿਤ ਸਾਡੀ।
(ਤੂੰ ਗੁੱਲੀ ਜੁੱਪੀ ਤੇ ਮੈਂ ਡੰਡਾ ਡੁੱਕਿਆ, ਜਿਤ ਸਾਡੀ)
ਡੁੱਖ: ਦੁੱਖ
ਡੁੱਖ ਕੂੰ ਮਸ਼ਕਰੀਆਂ ਕਰੋ, ਸ਼ਰਮ ਦਾ ਮਾਰਾ ਛੋੜ ਵੈਸੀ।
(ਦੁੱਖ ਨੂੰ ਮਖੌਲ ਕਰੋ, ਸ਼ਰਮ ਖਾ ਕੇ ਛੱਡ ਜਾਊ)
ਡੁੱਡ ਡੁੱਡਾ: ਹੱਥ ਰਹਿਤ
ਡੂੱਡ ਕੇ ਡਿਖੈਂਦੇ, ਰੋਜ਼ੀ ਤਾਂ ਡੁੱਡੇ ਵੀ ਕਮਾ ਘਿਨਾਂਦੇਨ।
(ਹੱਥ ਨਹੀਂ ਨਾ ਵਿਖਾ, ਰੋਜ਼ੀ ਤਾਂ ਹੱਥ ਰਹਿਤ ਵੀ ਕਮੌਦੇ ਨੇ)
ਡੁਣ ਗਿਆ: ਝੁਕ ਗਿਆ
ਸਰੀਏ ਦੀ ਕਾਂਬ ਪਤਲੀ ਹਾਈ, ਡੁਣ ਗਈ ਹੈ।
(ਸਰੀਏ ਛੜੀ ਪਤਲੀ ਸੀ, ਝੁਕ ਕੇ ਮੁੜ ਗਈ ਹੈ)
(108)