ਸਮੱਗਰੀ 'ਤੇ ਜਾਓ

ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਤ੍ਰਿਤੀਆ: ਸ਼ੁਕਲ/ਸ਼ਾਮ ਪੱਖ ਦੀ ਤੀਜ/ਤੀਜਾ
ਪੁੰਨਿਆਂ/ਮਸਿਆ ਪਿਛੂੰ ਤ੍ਰਿਤੀਆ ਕੂੰ ਅਕਾਸ਼ ਤੱਕ, ਤ੍ਰਿਤੀਆ ਨੇਤਰ ਪਾਸੋ।
(ਪੁੰਨਿਆ/ਮਸਿਆ ਬਾਦ ਤੀਜ ਨੂੰ ਅਕਾਸ਼ ਦੇਖੋ, ਤੀਜਾ ਨੇਤਰ ਪਾ ਲਵੋਂਗੇ)
ਤਿੱਧੀ: ਤੇਰਾ
ਇਡੇ ਤਿੱਧੀ ਵਾਲੇ ਪਾਸੂੰ ਲੰਘਦਾ ਪਿਆ ਹਮ, ਮਿਲਣ ਆ ਗਿਆਂ।
(ਇਧਰ ਤੇਰੇ ਵਾਲੇ ਪਾਸਿਉਂ ਲੰਘ ਰਿਹਾ ਸੀ, ਮਿਲਣ ਆ ਗਿਆ ਹਾਂ)
ਤ੍ਰਿੰਮਣਾ: ਡੁਬਕੇ ਡਿਗਣੇ/ਚਿਉਣਾ
ਭਾਰੀ ਕਣੀਆਂ ਪਈਆਨ, ਕਪੜੇ ਤ੍ਰਿੰਮਦੇ ਡੇਖ।
(ਭਾਰੀ ਕਣੀਆਂ ਪਈਆ ਨੇ, ਕਪੜੇ ਚਿਉਂਦੇ ਵੇਖ)
ਤਿਰਵਰਾ/ਤਿਉੜ/ਤ੍ਰੇਵੜ: ਦੁੱਧ-ਘਿਉ ਦਾ ਮਿਸ਼ਰਣ
ਜ਼ੋਰ ਡੇਖੋ ਕਿਨੈ, ਤਿਰਵਰਾ ਤਿਉੜ/ਤ੍ਰੇਵੜ ਪੀਂਦਾ ਰਿਹੈ।
(ਤਾਕਤ ਵੇਖੋ ਕਿੰਨੀ ਹੈ, ਦੁੱਧ ਘਿਉ ਮਿਲਾ ਕੇ ਪੀਂਦਾ ਰਿਹੈ)
ਤਿੜਕਣਾ: ਪਾਟ ਜਾਣਾ
ਤ੍ਰਿਖੀ ਧੁੱਪ ਲਗੀ ਹੈ, ਤਾਂਹੀਂ ਲੇਪਾ ਤਿੜਕ ਗਿਆ ਹੇ।
(ਤੇਜ਼ ਧੁੱਪ ਲਗੀ ਹੈ, ਤਾਹੀਂਓਂ, ਲੇਪਾ ਪਾਟ ਗਿਆ ਹੈ)
ਤ੍ਰੀਕਤ/ਤਰੀਕੜ: ਸੂਫ਼ੀਆਂ ਦੀ ਅਵਸਥਾ ਤੇ ਰੀਤ
ਬੇਨਿਆਜ਼ ਰਾਂਧੇ ਨੇ ਆਖਰ ਤ੍ਰੀਕਤ/ਤਰੀਕਤ ਪਾਈ ਤੇ ਤਰੀਕਤ ਕੀਤੀ।
(ਬੇਲਾਗ ਰਹਿੰਦੇ ਨੇ ਅੰਤ ਤ੍ਰੀਕਤ ਅਵਸਥਾ ਪਾਈ ਤੇ ਤਰੀਕਤ ਦੀ ਰੀਤ ਕੀਤੀ)
ਤੁਏ ਤੋਏ-ਲਾਹਨਤ
ਪਾਪ ਕੀਤਾ, ਤੁਏ ਤੁਏ ਕਰਾਈ, ਖੱਟਿਆ ਕੇ ਹੋਈ।
(ਪਾਪ ਕੀਤਾ, ਤੋਏ ਤੋਏ-ਲਾਹਨਤ ਹੋਈ, ਕੀ ਖੱਟਿਆ ਹਈ)
ਤੁਹਮਤ: ਦੋਸ਼
ਝੂਠੀਆਂ ਤੁਹਮਤਾਂ ਨਾਲ ਬੰਦਾ ਅੰਦਰੋਂ ਤਰੁਟ ਵੈਂਦੇ।
(ਝੂਠੇ ਦੋਸ਼ਾਂ ਨਾਲ ਬੰਦਾ ਅੰਦਰੋਂ ਟੁੱਟ ਜਾਂਦਾ ਹੈ)
ਝੁਕ: ਸਤਰ/ਮਹੱਤਵ
ਤੁੱਕਾਂ ਰੱਟ ਰੱਟ ਆਲਮ ਅਖਵਾਉਣ ਵਿਚ ਕੇ ਤੁਕ ਹੇ।
(ਸਤਰਾਂ ਰਟ ਰਟ ਵਿਦਵਾਨ ਕਹਾਉਣ ਦਾ ਕੀ ਮਹੱਤਵ ਹੈ)
ਤੁੱਕਾ: ਟੁੱਲ/ਫਲੀਆਂ ਕਿਕਰਾਂ ਦੀਆਂ
ਮੈਂ ਤਾਂ ਬਸ ਤੁੱਕਾ ਮਾਰਿਆ ਕਿ ਤੁੱਕਿਆਂ ਦਾ ਅਚਾਰ ਹੇ।
(ਮੈਂ ਤਾਂ ਬੱਸ ਟੁੱਲ ਮਾਰਿਆ ਕਿ ਕਿਕਰ ਦੀਆਂ ਫਲੀਆਂ ਦਾ ਅਚਾਰ ਹੈ)
ਤੁਖਣਾ ਡੇਵਣਾ: ਚੋਭ ਕਰਨੀ
ਤੁੱਖਣਾ ਡੇ ਡੇ ਤੋਰਿਆ ਹਾਵੀ, ਡੁੱਬ ਮਰਿਐ।
(ਚੋਭਾਂ ਮਾਰ ਮਾਰ ਤੋਰਿਆ ਸੀ ਨਾ, ਡੁੱਬ ਮਰਿਆ ਹੈ)
ਤੁਖ਼ਮ: ਅੰਸ/ਬੀ
ਹਰਾਮ ਦੇ ਤੁਖਮ ਉਥੇ ਲੁਤੀ ਵੰਞ ਲਾਈ ਹਿਸ।
(ਹਰਾਮ ਦੇ ਬੀ ਨੇ ਉਥੇ ਜਾ ਕੇ ਚੁਗਲੀ ਕੀਤੀ ਹੈ)

(120)