ਲਹਿੰਦੀ ਪੰਜਾਬੀ 'ਸ਼ਬਦ-ਕੋਸ਼'
ਫੋਲਾ: ਅੱਖ ਵਿਚ ਫੁਨਸੀ/ਫਿਨਸੀ
ਕਾਈ ਤ੍ਰਿਖੀ ਸ਼ੈ ਚੁੱਭੀ ਹਿੱਸ ਤੇ ਅੱਖ ਵਿਚ ਫੋਲਾ ਥੀ ਗਿਐ।
(ਕੋਈ ਤਿਖੀ ਚੀਜ਼ ਖੁੱਭੀ ਹੈ ਤੇ ਅੱਖ ਵਿਚ ਫਿਨਸੀ ਹੋ ਗਈ ਹੈ)
ਫ਼ੌਤ: ਚਲਾਣਾ
ਤਕਵੇ ਦੇ ਸਾਈਂ ਦੇ ਫ਼ੌਤ ਹੋਵਣ ਤੇ ਗਦੀ ਦਾ ਝਗੜਾ ਪਇਆ ਹੇ।
(ਡੇਰੇ ਦੇ ਸਾਈਂ ਦੀ ਮੌਤ ਤੇ ਹੀ ਗਦੀ ਲਈ ਰੌਲਾ ਪਇ ਗਿਆ ਹੈ)
(ਬ)
{{overfloat left|ਬਸ: ਭਿਆਂ
ਡਾਢਾ ਔਖਾ ਕੰਮ ਤਾਂ ਕਰ ਘਿਧਮ, ਬਸ ਥੀ ਗਈ ਹੇ।
(ਬਹੁਤਾ ਔਖਾ ਕੰਮ ਤਾਂ ਮੈਂ ਕਰ ਲਿਐ, ਭਿਆਂ ਹੋ ਗਈ ਹੈ)
ਬੰਸ ਲੋਚਨ: ਬਾਂਸਾਂ ਦੀ ਗੂੰਦ
ਪਸਾਰੀ ਦੇ ਵੰਞ, ਬੰਸ ਲੋਚਨ ਘਿਨਾ।
(ਪੰਸਾਰੀ ਦੇ ਜਾ, ਬਾਂਸਾਂ ਦੀ ਗੁੰਦ ‘ਬੰਸ ਲੋਚਨ' ਲੈ ਆ)
ਬਹਾਲ: ਪੈਰਾਂ ਸਿਰ
ਉਜਾੜੇ ਪਿਛੂੰ ਹਰ ਵੇਲੇ ਜ਼ਿੰਦਗੀ ਬਹਾਲ ਕਰਨ ਦਾ ਝੋਰਾ।
(ਉਜਾੜੇ ਪਿਛੋਂ ਹਰ ਵੇਲੇ ਜ਼ਿੰਦਗੀ ਪੈਰਾਂ ਸਿਰ ਕਰਨ ਦਾ ਫ਼ਿਕਰ)
ਬਹਿਸ਼ਤੀ: ਮਾਸ਼ਕੀ
ਪਾਣੀ ਮੁੱਕਾ ਪਿਆ ਹੇ, ਬਹਿਸ਼ਤੀ ਹਜੇ ਤਕ ਨਹੀਂ ਵੱਲਿਆ।
(ਪਾਣੀ ਮੁੱਕ ਗਿਆ ਹੈ, ਮਾਸ਼ਕੀ ਅਜੇ ਤਕ ਨਹੀਂ ਮੁੜਿਆ)
ਬਹਿ ਥੀ/ ਬਾਹਿ ਥੀ: ਬੈਠ ਜਾ
ਕਤਰਾ ਬਹਿ/ਬਾਹਿ ਤਾਂ ਥੀ ਤੇ ਡੁੱਖ ਤਾਂ ਸੁਣ।
(ਜ਼ਰਾ ਬੈਠ ਤਾਂ ਜਾ ਤੇ ਦੁੱਖ ਤਾਂ ਸੁਣ)
ਬਹੁੜਨਾ: ਮਦਦ ਤੇ ਆਣਾ,
ਔਖਾ ਵੇਲਾ ਆਣ ਪਵੇ ਤਾਂ ਆਪਣੇ ਹੀ ਬਹੁੜਦੇ ਹਿਨ।
(ਔਖਾ ਸਮਾਂ ਆਵੇ ਤਾਂ ਆਪਦੇ ਹੀ ਮਦਦ ਤੇ ਆਂਦੇ ਨੇ)
ਬਹੂੰ ਬਹੁਤ
ਡੁੱਧ ਬਹੂੰ ਡੀਂਦੀ ਹੈ, ਲਸੀ-ਮਖਣ ਦੀ ਮੌਜ ਲਾ ਡੇਸੀ।
(ਦੁੱਧ ਬਹੁਤ ਦਿੰਦੀ ਹੈ, ਲਸੀ ਮਖਣ ਦੀ ਮੌਜ ਲਾਦੂ)
ਬਕਰ ਡੰਡੀ: ਮੰਜੇ ਦਾ ਮੁੱਲ
ਪਿਊ ਤੂੰ ਬਕਰ ਡੰਡੀ ਬੰਨਣੀ ਸਿੱਖ ਘਿਨ।
(ਪਿਉ ਤੋਂ ਮੰਜੇ ਦਾ ਮੱਲ ਬੰਨ੍ਹਣਾ ਸਿੱਖ ਲੈ)
ਬਖ਼ਤ/ਬਦਬਖਤ: ਸੁਭਾਗ/ਬਦਕਿਸਮਤੀ
ਬਖਤ/ਬਦਬਖਤ ਕਾਈ ਲਿਖਦਾ ਨਹੀਂ, ਕਰਦੇ ਕੰਮਾਂ ਦੇ ਫਲ ਹਿਨ।
(ਸੁਭਾਗ/ਮਾੜੇ ਭਾਗ ਕੋਈ ਲਿਖਦਾ ਨਹੀਂ, ਕੀਤੇ ਕੰਮਾਂ ਦੇ ਫਲ ਨੇ)
(149)