ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/26

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਅੱਲ: ਵਲ
ਅੱਲ ਤਾਂ ਹਿੱਕਾ ਹੈ ਪਰ ਪਿੱਤੀਆਂ ਬਹੂੰ ਹਿਨ।
(ਵਲ ਤਾਂ ਇਕੋ ਹੈ ਪਰ ਮਤੀਰੀਆਂ ਬਹੁਤ ਲੱਗੀਆਂ ਹਨ)
ਅਲਾਅ ਮਾਰ / ਅਲਾਅ ਡੇ / ਅਲਾਇਸੀ: ਵਾਜ ਮਾਰ/ਵਾਜ ਦੇ/ਬੁਲਾਊ
ਫਰੀਦ ਆਧੈ 'ਸ਼ਹੁ ਅਲਾਇਸੀ, ਮੈਂ ਆਧਾ ਅਲਾਅ ਮਾਰ ਤਾਂ ਅਲਾਅ ਡੇਸੀ।
(ਫਰੀਦ ਕਿਹਾ 'ਮਾਲਕ ਬੁਲਾਊ', ਮੈਂ ਪੁੱਛਦਾ ਵਾਜ ਮਾਰੂ ਤਾਂ ਵਾਜ ਦੇਊ)
ਅਲਾਮਤ: ਨਿਸ਼ਾਨੀ
ਦਿਕੱ ਦੀ ਅਲਾਮਤ ਪਿਛੂੰ ਪਤਾ ਲਗਦੀ ਹੈ।
(ਤਪਦਿਕ ਦੀ ਨਿਸ਼ਾਨੀ ਬਾਦ ਵਿਚ ਪਤਾ ਲਗਦੀ ਹੈ।
ਅਵਰਾ ਹੋਰਾ ਨੂੰ
ਆਪਣੇ ਧਿਰ ਡੇਖ, ਅਵਰਾ ਕੂੰ ਕੇ ਡੋਹ।
(ਆਪਣੇ ਵਲ ਵੇਖ, ਹੋਰਾਂ ਨੂੰ ਕੀ ਦੋਸ਼)
ਅਵੱਲੀਨ ਨੰਬਰ ਇਕ
ਇਹ ਵੜ ਅਵੱਲੀਨ ਹੈ, ਕਿਥਾਉਂ ਨਾ ਲਭਸੀ।
(ਇਹ ਨਮੂੰਨਾ ਇਕ ਨੰਬਰੀ ਹੈ, ਕਿਤੋਂ ਨਹੀਂ ਲਭੇਗਾ)
ਅਵਿਆਏ: ਆਇਆ ਜੇ
ਸਾਡਾ ਡੇ ਗਿਐ, ਸਾਰਾ ਟੱਬਰ ਅਵਿਆਏ।
(ਸੱਦਾ ਦੇ ਗਿਆ ਹੈ, ਸਾਰਾ ਟੱਬਰ ਆਇਆ ਜੇ)
ਅੱੜ੍ਹ: ਰੁਕਾਵਟ
ਵਿਅੰਮ ਪਿਛੂੰ ਸਵਾ ਮਾਂਹ ਅੜ ਹੁੰਦੀ ਹੈ।
ਜਣੇਪੇ ਬਾਦ ਸਵਾ ਮਹੀਨਾ ਰੁਕਾਵਟ ਹੁੰਦੀ ਹੈ)
ਅੜਕਣਾ: ਰੁਕਣਾ
ਮਰਗ ਪਿਛੁੰ, ਛੋਹਿਰ ਦੇ ਫੇਰਿਆਂ ਕੁ ਅੜਕਣਾ ਪਿਆ।
(ਮੌਤ ਹੋਣ ਕਰਕੇ, ਕੁੜੀ ਦੇ ਫੇਰਿਆਂ ਲਈ ਰੁਕਣਾ ਪਿਆ)
ਆਹਲਾ: ਵਧੀਆ
ਆਹਲਾ ਇਲਮ ਸਿਦਕ ਖੁਣੂੰ ਰਾਹਿ ਵੈਂਦੇ।
(ਵਧੀਆ ਪੜ੍ਹਾਈ, ਭਰੋਸੇ ਦੀ ਘਾਟ ਕਰਕੇ ਰਹਿ ਜਾਂਦੀ ਹੈ)
ਆਜ਼ਮ: ਮੁੱਖ
ਕੱਠੇ ਥੀਵੋ, ਵਜ਼ੀਰੇ ਆਜ਼ਮ ਜੋ ਆਵਣੈ।
(ਇਕਤਰ ਹੋਵੋ, ਮੁੱਖ ਮੰਤਰੀ ਨੇ ਜੋ ਆਉਣੈ)
ਆਠਰਨਾ: ਖੁਸ਼ਕ ਹੋਣਾ
ਮਲ੍ਹਮ ਨਾਲ ਫਟ ਆਠਰ ਗਏ ਹਨ।
(ਮਲ੍ਹਮ ਨਾਲ ਜ਼ਖਮ ਖੁਸ਼ਕ ਹੋ ਗਏ ਹਨ।

(22)