ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/32

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਸ਼ਰਾਰਾ: ਚੰਗਿਆੜਾ/ਘਗਰਾ
ਹਵਾਈਆਂ ਦੇ ਸ਼ਰਾਰੇ ਅਕਾਸ਼ੀ ਵੇਲਾਂ ਪਏ ਬਣਾਵਣ।
(ਹਵਾਈਆਂ ਦੇ ਚੰਗਿਆੜੇ ਅਸਮਾਨੀਂ ਵੇਲਾਂ ਬਣਾਂਦੇ)
ਝੂੰਮਰ ਪੈਂਦੀਆਂ ਛਨਾਰਾਂ ਦੇ ਸ਼ਰਾਰੇ ਵਾ-ਵਰੋਲੇ ਵਰਗੇ ਡਿਖਦੇ ਰਹੇ।
(ਘੁੰਮਦੇ ਨਾਚ ਕਰਦੀਆਂ ਅਲਬੇਲੀਆਂ ਦੇ ਘਗਰੇ, ਵਾ-ਵਰੋਲੇ ਲਗਦੇ ਜਾਪੇ)
ਸ਼ਰੀਰ: ਦੇਹ/ਸ਼ਰਾਰਤੀ
ਸ਼ਰੀਰ ਬਾਲਾਂ ਦੇ ਸ਼ਰੀਰ ਵਿਚ ਬਹੂੰ ਢੇਰ ਚੰਚਲਤਾ ਹੁੰਦੀ ਹੇ।
(ਸ਼ਰਾਰਤੀ ਬਾਲਾਂ ਦੀ ਦੇਹ ਵਿਚ ਬਹੁਤ ਜ਼ਿਆਦਾ ਫੁਰਤੀ ਹੁੰਦੀ ਹੈ)
ਸਵਿੜ/ਸਿਵੜ/ਸੀਰਕ: ਰਜ਼ਾਈ
ਪਾਲਾ ਲਾਂਧਾ ਪਿਐ, ਸਵਿੜ/ਸਿਵੜ/ਸੀਰਕ ਦੀ ਫਿਕਰ ਕਰਾਹੇਂ।
(ਸਿਆਲ ਆ ਗਿਆ ਹੈ, ਰਜ਼ਾਈ ਦੀ ਵਿਕਰ ਕਰੀਏ)
ਸਾਈ: ਉਹੀ
ਸਾਈ ਫਲ ਪੈਸੇਂ ਜਿਤਨੇ ਕਰਮ ਕਰੇਈਂ।
(ਉਹੀ ਫਲ ਪਾਉਗੇ ਜਿਹੇ ਕੰਮ ਕਰੋਗੇ)
ਸਾਕ: ਰਿਸ਼ਤੇ................ ਦੇਖੋ 'ਸਕਾ, ਸਕੇ, ਸਾਕ
ਸਾਖੀ: ਵਾਰਤਾ / ਪ੍ਰਤੱਖ ਦਰਸ਼ੀ
ਸਾਖੀਆਂ ਬਾਲਾਂ ਦੀ ਕਲਪਨਾਂ ਸ਼ਕਤੀ ਨਿਖਾਰਨ।
(ਮੈਂ ਉਸ ਵਾਰਦਾਤ ਦਾ ਸਾਖੀ-ਤੱਖ ਦਰਸ਼ੀ-)
ਸਾਜ/ਸਾਜ਼: ਸੰਗੀਤ ਦੇ ਸਾਜ਼/ਸਾਜਣਾ
ਜ਼ਾਲਮਾ ਦੀ ਟੱਕਰ ਕੂੰ ਖਾਲਸਾ ਸਾਜ ਡਿੱਤਾ।
(ਜ਼ਾਲਮਾਂ ਦੇ ਮੁਕਾਬਲੇ ਨੂੰ ਖਾਲਸਾ ਸਾਜ ਦਿੱਤਾ)
ਰਾਗੀ ਅਰਦਾਸੂੰ ਪਹਿਲਾਂ ਹੀ ਸਾਜ਼ ਸਾਂਭ ਟੁਰਦੇ ਥਏ। (ਚਲਦੇ ਬਣੇ)
ਸਾਝਰੇ: ਸਵੇਰੇ ਸਦੇਂਹਾਂ
ਸਾਝਰੇ ਟੂਰਸੂੰ, ਵੇਲੇ ਨਾਲ ਅਪੜਸੂੰ।
(ਸਵੇਰੇ ਸਦੇਹਾਂ ਤੁਰਾਂਗੇ ਤਾਂ ਸਮੇਂ ਸਿਰ ਪੁਜਾਂਗੇ)
ਸਾਲਮ ਪੂਰਾ
ਸਾਲਮ ਸੌਦੇ ਦਾ ਮੁੱਲ ਡਸ।
(ਪੂਰੇ ਸੌਦੇ ਦਾ ਮੁਲ ਦਸ)
ਸਾਵਲ/ਸਾਂਵਲ: ਹਰੇਵਾਈ
ਖਲੋਤੇ ਪਾਣੀ ਸਾਵਲ/ਸਾਂਵਲ ਮਾਰ ਦੇਂਦੇ ਹਿਨ।
(ਖੜੇ ਪਾਣੀਆਂ ਵਿਚ ਹਰੇਵਾਈ ਪੈ ਜਾਂਦੀ ਹੈ)
ਸਾੜ: ਮਚਾ ਦੇਣਾ
ਸ਼ਰੀਕਾਂ ਦੇ ਮਿਹਣਿਆਂ ਹਾਂ ਸਾੜ ਡਿਤੈ।
(ਸ਼ਰੀਕਾਂ ਦੇ ਮਿਹਣਿਆਂ ਨਾਲ ਕਾਲਜਾ ਮਚਿਆ ਪਿਆ ਹੈ)

(28)