ਸਮੱਗਰੀ 'ਤੇ ਜਾਓ

ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਸੁਣਾਵਣੀ: ਸੁਣੌਤ
ਡਿਰਾਣੀ ਕਾਈ ਸੁਣਾਵਣੀ ਕਿਉਂ ਝਲੇਸੀ।
(ਰਾਣੀ ਕੋਈ ਸੁਣੌਤ ਕਿਉਂ ਝਲੂਗੀ)
ਸੈਂਤ/ ਸ਼ੈਤ: ਸ਼ਾਇਦ
ਡੀਂਹ ਲੱਥ ਗਿਐ, ਸੈਂਤ / ਸੈਂਤ ਭੁਲੀ ਪੈ ਗਏ ਹਾਂਇ।
(ਦਿਨ ਛਿਪ ਗਿਐ, ਸ਼ਾਇਦ ਰਾਹ ਭੁਲ ਗਏ ਹਾਂ)
ਸੈਨਤ: ਇਸ਼ਾਰਾ
ਸੈਨਤ ਕਰੇਗੀ ਤਾਂ ਫੈਰ ਕਰਨੈ।
(ਇਸ਼ਾਰਾ ਕਰੂ ਤਾਂ ਫੈਰ ਕਰਨਾ ਹੈ।
ਸੈਲ: ਸੈਰ
ਸੈਲਾਂ ਤੇ ਵੱਦੈ, ਸਾਡੇ ਧਿਰ ਤਾਂ ਡੇਧਾ ਵੀ ਨਹੀਂ।
(ਸੈਰਾਂ ਤੇ ਰਹਿਨੈ, ਸਾਡੇ ਵਲ ਤਾਂ ਤਕਦਾ ਵੀ ਨਹੀਂ)
ਸ਼ੈ: ਹਸਤੀ
ਭਾਈ ਜੀ ਕਾਈ ਸ਼ੈ ਨਹੀਂ, ਪ੍ਰਸ਼ਾਦ ਵੰਡੀਦੈ, ਅੱਖੀ ਪੁੜੀਂਦੈ।
(ਭਾਈ ਜੀ ਕੋਈ ਹਸਤੀ ਨਹੀਂ, ਪ੍ਰਸ਼ਾਦ ਦਿੰਦੈ, ਅਖਾਂ ਘੂਰਦੈ)
ਸੋਤਾ: ਸੌਣ ਵੇਲਾ
ਸੋਤਾ ਪੈ ਗਿਐ, ਘੁਰੇ ਦਾ ਪਿਉ ਹਜੇ ਤਾਈਂ ਨਹੀਂ ਵੱਲਿਆ।
(ਸੌਣ ਵੇਲਾ ਹੋ ਗਿਐ, ਘੁਰੇ ਦਾ ਪਿਉ ਅਜੇ ਤਕ ਨਹੀਂ ਮੁੜਿਆ)
ਸੋੜ: ਅੱਧ ਪੱਕਿਆ
ਸੋੜ ਸੋੜ ਘਿਨਦੇ ਸਾਰਾ ਮੀਟ ਖਾ ਗਏ।
(ਅੱਧ ਪੱਕਿਆ ਹੀ ਲੈ ਲੈ ਕੇ ਸਾਰਾ ਮੀਟ ਖਾ ਗਏ)
ਸੌੜਾ: ਭੀੜਾ
ਨਚਣਾ ਆਂਦਾ ਨਿਸ, ਆਧੀ ਹੈ ਤਾਂ ਸੌੜੀ ਹੈ।
ਨਚਣਾ ਜਾਣਦੀ ਨਹੀਂ ਕਹਿੰਦੀ ਹੈ ਥਾਂ ਭੀੜੀ ਹੈ)
ਸੌੜੀ ਥਾਂ ਨੇੜੇ ਦੀ ਰਿਸ਼ਤੇਦਾਰੀ
ਸਾਡੀ ਸੌੜੀ ਥਾਂ ਹੈ, ਉਨ੍ਹਾਂ ਨਾਲ ਵੈਸੂੰ।
(ਸਾਡੀ ਨੇੜੇ ਦੀ ਰਿਸ਼ਤੇਦਾਰੀ ਹੈ, ਉਨ੍ਹਾਂ ਨਾਲ ਜਾਵਾਂਗੇ)
ਸ਼ੌਂਕ: ਸ਼ੌਕ
ਸ਼ੌਕ ਤਾਂ ਹਿੱਸ ਪਰ ਖਰਚਾ ਝਲਣ ਜੋਗੇ ਨਾਹੇਂ।
(ਸ਼ੌਕ ਤਾਂ ਉਸ ਨੂੰ ਹੈ, ਪਰ ਖਰਚ ਕਰਨ ਜੋਗ ਅਸੀਂ ਨਹੀਂ)
ਸੰਗਦਾ: ਸਕਦਾ
ਦੁਸ਼ਮਣ ਦੀ ਮੱਦਤ ਮੈਂ ਨਾਂਹ ਕਰ ਸੰਗਦਾ।
(ਦੁਸ਼ਮਣ ਦੀ ਮਦਦ ਮੈਂ ਨਹੀਂ ਕਰ ਸਕਦਾ)

(34)