ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/40

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਹਕੀਰ: ਨਿਰਬਲ/ਨੀਵਾਂ
ਹਕੀਰ ਗਿਣ ਚੌਧਰੀ ਨੇ ਉਸ ਕੂੰ ਮਰਵਾ ਘੱਤਿਆ।
(ਨਿਰਬਲ/ਨੀਵਾਂ ਜਾਣ ਚੌਧਰੀ ਨੇ ਉਸ ਨੂੰ ਮਰਵਾ ਸੁੱਟਿਆ)
ਹਕੂਕ: ਅਧਿਕਾਰ
ਮਰਦਾਂ ਤੇ ਔਰਤਾਂ ਦੇ ਹਕੂਕ ਹਿੱਕੋ ਜਿਹੇ ਥੀ ਗਏ ਹਨ।
(ਨਰ-ਨਾਰੀਆਂ ਦੇ ਅਧਿਕਾਰ ਇਕੋ ਜਿਹੇ ਹੋ ਗਏ ਹਨ।
ਹਕੂਮ: ਪਰਜਾ
ਹਕੂਮ ਅਜ ਦੇ ਡਿਹਾੜੇ ਜਾਗਦਾ ਵੈਂਦੇ।
(ਪਰਜਾ ਅਜ ਦੇ ਦਿਨ ਜਾਗਦੀ ਜਾ ਰਹੀ ਹੈ।
ਹਕੂਮਤ: ਸਰਕਾਰ
ਫਰੰਗੀਆਂ ਦੀ ਹਕੂਮਤ ਦੇ ਜ਼ੁਲਮਾਂ ਉਨ੍ਹਾਂ ਕੀ ਜੜ੍ਹ ਪੁੱਟ ਘੱਤੀ।
(ਅੰਗ੍ਰੇਜ਼ ਸਰਕਾਰ ਦੇ ਜ਼ੁਲਮਾਂ ਉਨ੍ਹਾਂ ਦੀ ਜੜ ਪੁੱਟ ਦਿਤੀ)
ਹੰਘਾਲ: ਧੋਣ
ਬਚੜਾ, ਅਜ ਭਾਂਡੇ ਦੀ ਹੰਘਾਲ ਕੁ ਹੀ ਡੁੱਧ ਗਿਣ।
(ਬਚੇ, ਅਜ ਤਾਂ ਭਾਂਡੇ ਦੇ ਧੋਣ ਨੂੰ ਦੁੱਧ ਜਾਣ)
ਹਜਾਮ: ਨਾਈ
ਕੇਸਾਂ ਨੂੰ 'ਕਕਾਰ ਮੰਨ ਘਿੱਧਾ ਹਿਨੇ ਤੇ ਹਜਾਮ ਪਏ ਪਿਟੀਂਦੇ।
(ਵਾਲਾਂ ਨੂੰ ਪਵਿਤਰ ਮੰਨ ਲਿਆ ਨੇ ਤੇ ਨਾਈ ਪਏ ਰੋਂਦੇ ਨੇ)
ਹਜੂਮ ਭੀੜ
ਦੰਗਿਆਂ ਵਿਚ ਹਜੂਮਾਂ ਬਹੂੰ ਜ਼ੁਲਮ ਵਰਤਾਏ।
(ਦੰਗਿਆਂ ਵਿਚ ਭੀੜਾਂ ਨੇ ਬਹੁਤ ਜ਼ੁਲਮ ਢਾਏ)
ਹਜ਼ਰਤ: ਮਹਾਂਪੁਰਸ਼
ਹਜ਼ਰਤ ਈਸਾ ਫਰੰਗੀਆਂ ਦੇ ਰਿਸ਼ਤੇ ਹੋਏਨ।
(ਮਹਾਂਪੁਰਸ਼ 'ਈਸਾ ਅੰਗ੍ਰੇਜ਼ਾਂ ਦੇ ਦੇਵਤਾ ਹੋਏ ਹਨ)
ਹਜ਼ੂਰ/ਹਜ਼ੂਰੀ: ਸ੍ਰੀਮਾਨ/ਹਾਜ਼ਰੀ ਵਿਚ
ਹਜ਼ੂਰ ਡੇਖੋ ਤਾਂ, ਹਜ਼ੂਰੀ ਰਾਗੀ ਦੀ ਸੁਤਾ ਲੋਟਾਂ ਵਿਚ ਹੇ।
(ਸੀਮਾਨ, ਦੇਖੋ ਤਾਂ, ਹਜ਼ੂਰੀ ਵਿਚ ਰਾਗੀ ਦਾ ਧਿਆਨ ਨੋਟਾਂ ਵਿਚ ਹੈ)
ਹਟਕ: ਰੋਕ
ਹਟਕ ਵਣ ਆਪਣੇ ਸ਼ੌਹਰ ਕੂੰ, ਵਤ ਸਾਡੀ ਗਲੀ ਨਾ ਵੜੇ।
(ਰੋਕ ਨੀ ਆਪਣੇ ਘਰਵਾਲੇ ਨੂੰ, ਮੁੜ ਸਾਡੀ ਗਲੀ ਨਾ ਆਵੇ)
ਹੰਡੋਲਾ: ਪੰਘੂੜਾ/ਵਾ ਵਰੋਲਾ
ਬਾਲ ਹੰਡੋਲੇ ਨੂੰ ਕੱਢ ਘਿਨ, ਕੇਡਾ ਭਾਰਾ ਹੰਡੋਲਾ ਚੜ੍ਹਿਆ ਆਂਦੇ।
(ਬਚੇ ਨੂੰ ਪੰਘੂੜੇ 'ਚੋ ਕੱਢ ਲੈ, ਕਿੰਨਾ ਭਾਰਾ ਵਾਵਰੋਲਾ ਚੜਿਆ ਆਉਂਦੈ)

(36)