ਸਮੱਗਰੀ 'ਤੇ ਜਾਓ

ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਛਣਛਣ: ਸ਼ਨਿੱਚਰ
ਛਣ ਛਣ ਵਾਰ ਘਰ ਚੌਂਕੀ ਬਲੈਹਸੂੰ, ਪਤਾਸੇ ਘਿਨਾਵੀਂ।
(ਸ਼ਨਿਚਰਵਾਰ ਘਰੇ ਕੀਰਤਨ ਕਰਾਵਾਂਗੇ, ਪਤਾਸੇ ਲਿਆਵੀਂ)
ਛਤੀਸੀ /ਛਨਾਰ: ਲੁੱਚੀ ਰੰਨ
ਛਤੀਸੀ /ਛਨਾਰ ਨੇ ਸਾਰਾ ਟੱਬਰ ਅਗੂੰ ਲਾ ਘਿਧੈ।
(ਲੁਚੀ ਰੰਨ ਨੇ ਸਾਰਾ ਟੱਬਰ ਮੂਹਰੇ ਲਾ ਲਿਆ ਹੈ)
ਛੰਨ: ਝੁਗੀ/ਝੋਪੜੀ
ਬਾਹਰਵਾਰ ਛੰਨ ਘੱਤ ਤੇ ਅੰਮਾ ਬਾਬਾ ਛੋੜ ਆ।
(ਬਾਹਰਵਾਰ ਝੁਗੀ ਪਾ ਤੇ ਮਾਂ-ਪਿਉ ਛੱਡ ਆ)
ਛਨਾਰ: ਲੁੱਚੀ-ਦੇਖੋ ਛਤੀਸੀ
ਛਪਾਕੀ: ਚਮੜੀ ਰੋਗ
ਮੈਂਡੇ ਡਾਡੇ ਦਾ ਉਤਰਣ ਚਮੜੀ ਤੇ ਮਲ, ਛਪਾਕੀ ਹੱਟ ਵੈਸੀ।
(ਮੇਰੇ ਦਾਦੇ ਦਾ ਲੱਥਾ ਕਪੜਾ ਚਮੜੀ ਤੇ ਰਗੜ, ਚਮੜੀ ਰੋਗ ਹੱਟ ਜੂ)
ਛੱਬਾ: ਟੋਕਰਾ
ਦੇਖ ਤਬੀਬ ਤੂ ਹੱਥ ਹਿਸਦਾ, ਛੱਬਾ ਰੋਟੀਆਂ ਖਾਂਦੀ ਹੈ।
(ਹਕੀਮ ਜੀ ਇਹਦੀ ਨਬਜ਼ ਦੇਖੋ, ਰੋਟੀਆਂ ਦਾ ਟੋਕਰਾ ਖਾਂਦੀ ਹੈ)
ਛਬੀਲੀ: ਸੋਹਣੀ
ਮੈਥੂੰ ਸਿਵਾ ਤੈਕੂੰ ਕਾਈ ਬਈ ਛਬੀਲੀ ਲਭਣੀ ਹਾਈ।
(ਮੇਰੇ ਬਿਨਾਂ ਤੈਨੂੰ ਕੋਈ ਹੋਰ ਸੁਹਣੀ ਲਭਣੀ ਸੀ)
ਛੰਬ/ਛੰਭ: ਮਾਰ ਦੇ ਨਾਲ
ਛਮਕਾਂ ਦੀ ਮਾਰ ਦੇ ਛੰਬ/ਛੰਭ ਮੈਂ ਆਪ ਡਿੱਠੇ ਹਿਨ।
(ਸੋਟੀਆਂ ਦੀ ਮਾਰ ਦੇ ਨਾਲ ਮੈਂ ਆਪ ਵੇਖੇ ਨੇ)
ਛੱਮਕ ਛੱਲੋ: ਨਖ਼ਰੇਲੋ
ਜੀਵੇਂ, ਆਪਣੀ ਛੱਮਕ ਛੱਲੋ ਧਿਰ ਚਿਤ ਲਾ, ਬਾਹਰ ਨਾ ਭਟਕ।
(ਜਿਉਂਦਾ ਰਹੇਂ, ਆਪਣੀ ਨਖਰੇਲੋ ਨਾਲ ਦਿਲ ਮੇਲ, ਬਾਹਰ ਨਾ ਭਟਕ)
ਛੱਲ: ਜ਼ਖ਼ਮਾਂ ਵਿਚ ਪਾਕ
ਫੱਟਾਂ ਤੇ ਮਲ੍ਹਮ ਲਾ ਕੇ ਢੱਕੀ ਰਖ, ਛੱਲ ਨਾ ਪਾਇ ਵੰਞੇਂ।
(ਜ਼ਖ਼ਮਾਂ ਤੇ ਮਲ੍ਹਮ ਲਾ ਕੇ ਢੱਕ ਕੇ ਰੱਖ, ਪਾਕੇ ਨਾ ਪੈ ਜਾਵੇ)
ਛੱਲਾ: ਪਿਆਰ ਨਿਸ਼ਾਨੀ
ਹੁਣ ਤੂੰ ਕੈਂਹ ਬੈ ਦਾ ਥੀ ਗਿਐਂ, ਛੱਲਾ ਵਲਾ ਘਿੰਨ।
(ਹੁਣ ਤੂੰ ਕਿਸੇ ਹੋਰ ਦਾ ਹੋ ਗਿਆ ਹੈਂ, ਪਿਆਰ ਨਿਸ਼ਾਨੀ ਮੋੜ ਲੈ)
ਛੱੜ/ਛੜਨਾ:ਛਟਣਾ
ਗੰਦਮ ਬਹੂ ਕੋਤਰੀ ਹੇ, ਛੜਨੀ ਪੋਸੀ।
(ਕਣਕ ਬੁਤ ਖਰਾਬ ਹੈ, ਛੱਟਣੀ ਪਊਗੀ)

(83)