ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/89

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਛਿੱਥਾ: ਹਰਖਿਆ
ਉਬਰਦਾ ਭਾਵੇਂ ਨਹੀਂ ਪਿਆ, ਛਿੱਥਾ ਥਿਆ ਬੈਠੇ।
(ਬੋਲ ਭਾਵੇਂ ਨਹੀਂ ਰਿਹਾ, ਪਰ ਹਰਖਿਆ ਬੈਠਾ ਹੈ)
ਛਿੰਨ: ਪਾਟੀ ਹੋਈ
ਪੱਲੂ ਮੈਂਡਾ ਛਿੰਨ ਪਰੂਣ, ਝੋਲੀ ਮੈਂਡੀ ਛਿੰਨ ਪਰੂਣ।
(ਮੇਰੀ ਚੁੰਨੀ ਪਾਟੀ ਲੀਰਾਂ ਹੈ ਤੇ ਝੋਲੀ ਵੀ ਪਾਟੀ ਹੋਈ ਹੈ)
ਛਿੱਬ: ਮਾਰ ਦੇ ਨਿਸ਼ਾਨ-ਦੇਖੋ ਛੰਬ
ਛਿੱਲੜ ਰੁਖਾਂ ਦੇ ਚਾਪੜ
ਸਿਆਲ-ਹੁਨਾਲ ਛਿੱਲੜਾਂ ਨਾਲ ਚੁਲ੍ਹ ਮਘਦੀ ਹੈ।
(ਸਰਦੀਆਂ ਗਰਮੀਆਂ ਰੁਖਾਂ ਦੇ ਚਾਪੜਾਂ ਨਾਲ ਚੁਲ੍ਹਾ ਤਪਦਾ ਹੈ)
ਛਿੱੜ ਸ਼ੁਰੂ
ਖੁਜਲੀ ਛਿੜ ਪਵੇਂ ਤਾਂ ਖੰਨ ਖੰਨ ਲਾਲ ਕਰ ਬਾਂਧਾਂ।
(ਖੁਰਕ ਸ਼ੁਰੂ ਹੋ ਜਾਵੇ ਤਾਂ ਖੁਰਕ ਖੁਰਕ ਕੇ ਲਾਲ ਕਰ ਬੈਠਦਾ ਹਾਂ)
ਛੂਹਰ: ਛੋਕਰਾ
ਆਪ ਮੁਹਾਰੇ ਛੂਹਰਾਂ ਅਤਿ ਚਾਈ ਹੋਈ ਹੇ।
(ਆਪ ਹੁੱਦਰੇ ਛੋਕਰਿਆਂ ਅਤਿ ਚੁੱਕੀ ਹੋਈ ਹੈ)
ਛੁੱਛ ਚੁੱਕ
ਜੈਂਦੀ ਛੁੱਛ ਤੇ ਬੁਕਦੈਂ, ਤੈਕੂੰ ਮਰਵਾ ਸਟੇਸਿਨ।
(ਜਿੰਨ੍ਹਾਂ ਦੀ ਚੁੱਕ ਤੇ ਲਲਕਰਦੈ, ਤੈਨੂੰ ਮਰਵਾ ਸੁਟਣਗੇ)
ਛੁੱਟੜ: ਤਿਆਗੀ ਹੋਈ/ਛੱਡੀ ਹੋਈ
ਛੁੱਟੜ ਗਾਂ ਆਣ ਬੱਧੀ ਹੋਈ, ਡੁੱਧ ਕੇ ਡੇਸੀ।
(ਛੱਡੀ ਹੋਈ ਗਾਂ ਲਿਆ ਬੰਨੀ ਹੋਈ, ਦੁੱਧ ਕੀ ਦੇਊ)
ਛੁਰ-ਛੁਰ: ਵਾਧੂ ਰੌਲਾ
ਸਭਾ ਵਿਚ ਛੁਰ-ਛੂਰ ਹੁੰਦੀ ਰਹੀ, ਛੋਹਰਾਂ ਕੇ ਕਰਨੈਂ।
(ਕਠ 'ਚ ਵਾਧੂ ਰੌਲਾ ਪੈਂਦਾ ਰਿਹਾ, ਛੋਕਰਿਆਂ ਕੀ ਕਰਨਾ ਹੈ!)
ਛੁਲਕਾ: ਮੰਜਾਈ
ਸਭੋ ਲੋਕਾਂ ਅਗੂੰ ਚੋਰ ਕੀ ਛੂਲਕਾ ਲਾਇਆ।
(ਸਾਰੇ ਲੋਕਾਂ ਸਾਹਮਣੇ ਚੋਰ ਦੀ ਮੰਜਾਈ ਹੋਈ)
ਛੂਣੀ: ਚੱਪਣ
ਘੜੇ ਤੇ ਛੂਣੀ ਕਾਈ ਨਾਹੀ, ਪਾਣੀ ਤ੍ਰੱਕਿਆ ਪਿਐ।
(ਘੜੇ ਤੇ ਚੱਪਣ ਕੋਈ ਨਹੀਂ ਸੀ, ਪਾਣੀ ਮੁਸ਼ਕਿਆ ਹੋਇਆ ਹੈ)
ਛੇਕੜ ਅਖ਼ੀਰ
ਤੂੰ ਨਹੀਂ ਮਨੀਚੀ, ਛੇਕੜ ਤੈਂਡੀ ਮਨੀਚ ਗਈ।
(ਤੂੰ ਰਾਜ਼ੀ ਨਹੀਂ ਹੋਈ, ਅਖੀਰ ਤੇਰੀ ਹੀ ਮੰਨੀ ਗਈ)

(85)