ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/109

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਹੱਥ ਬੰਨ੍ਹ ਕਰਦਾ ਬੇਨਤੀ
ਗੋਰੀ ਨੂੰ ਲਵਾਂ ਛੁਡਾ
ਜਾ ਵੇ ਸਪਾਹੀਆ ਵੇ ਜ਼ਾਲਮਾਂ।

ਨਾ ਲਵਾਂ ਤੇਰੇ ਹੀਰੇ
ਨਾ ਮੰਨਾਂ ਤੇਰੀ ਬੇਨਤੀ
ਸੁੰਦਰ ਸੋਹਣੀ ਸਾਥੋਂ ਛੋਡੀ ਨਾ ਜਾ
ਜਾ ਵੇ ਸਪਾਹੀਆ ਵੇ ਜ਼ਾਲਮਾਂ।

ਬਾਬਲ ਬਹਿ ਕੇ ਰੋ ਪਿਆ
ਵੀਰਨ ਮਾਰੀ ਸੀ ਧਾਹ
ਕੰਤ ਹਰਾਮੀ ਹੱਸ ਪਿਆ
ਨਵੀਂ ਵਿਆਹੁਣੇ ਦਾ ਚਾਅ
ਜਾ ਵੇ ਸਪਾਹੀਆ ਵੇ ਜ਼ਾਲਮਾਂ।

ਜਾ ਬਾਬਲ ਘਰ ਆਪਣੇ
ਰੱਖੂੰ ਤੇਰੀ ਦਾੜ੍ਹੀ ਦੀ ਲਾਜ
ਅੰਨ ਨਾ ਖਾਵਾਂ ਮੁਗਲ ਦਾ
ਭਾਵੇਂ ਭੁੱਖੀ ਮਰ ਜਾਂ
ਜਾ ਵੇ ਸਪਾਹੀਆ ਵੇ ਜ਼ਾਲਮਾਂ।

ਜਾ ਵੀਰਨ ਘਰ ਆਪਣੇ
ਰੱਖੂੰ ਤੇਰੋ ਚੀਰੇ ਦੀ ਲਾਜ
ਜਲ ਨਾ ਪੀਵਾਂ ਮੁਗਲ ਦਾ
ਮੈਂ ਪਿਆਸੀ ਮਰ ਜਾਂ
ਜਾ ਵੇ ਸਪਾਹੀਆ ਵੇ ਜ਼ਾਲਮਾ

ਜਾ ਕੰਤ ਘਰ ਆਪਣੇ
ਰੱਖੂੰ ਉਨ੍ਹਾਂ ਲਾਵਾਂ ਦੀ ਲਾਜ
ਅੰਗ ਨਾ ਛੋਹਾਂ ਮੁਗਲ ਦਾ
ਭਾਵੇਂ ਉਣੀਂਦੀ ਮਰ ਜਾਂ
ਜਾ ਵੇ ਸਪਾਹੀਆ ਵੇ ਜ਼ਾਲਮਾਂ।

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 105