ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/129

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਜਾ ਗੋਪੀ ਚੰਦ -

ਪੰਜਾਬ ਦੀਆਂ ਲੋਕ ਕਹਾਣੀਆਂ ਵਿੱਚ ਵੀ ਰਾਜਾ ਗੋਪੀ ਚੰਦ ਦੇ ਰਾਜ ਕਾਜ ਛੱਡਣ ਅਤੇ ਜੋਗੀ ਬਨਣ ਦਾ ਵਰਨਣ ਆਉਂਦਾ ਹੈ। ਲੋਕ-ਗੀਤਾਂ ਵਿੱਚ ਵੀ ਰਾਜਾ ਗੋਪੀ ਚੰਦ ਦੀ ਆਪਣੀ ਥਾਂ ਹੈ:-

ਕਾਹਦਾ ਮਾਰਿਆ ਵੇ ਗੋਪੀ ਚੰਦਾ
ਬਣ ਗਿਆ ਵੇ ਜੋਗੀ
ਤੇਰੀ ਤਖ਼ਤ ਹਜ਼ਾਰੀ
ਭੁਲ ਗਿਆ ਬਾਦਸ਼ਾਹੀ ਵੇ
ਚੱਨਣ ਚੌਕੀ ਵੇ ਗੋਪੀ ਚੰਦਾ
ਤੇਰਾ ਸੋਨੇ ਦਾ ਗੜਵਾ
ਵੇ ਤੇਰੀ ਤਖ਼ਤ ਹਜ਼ਾਰੀ
ਭੁਲ ਗਿਆ ਬਾਦਸ਼ਾਹੀ ਵੇ
ਜਿਹੜੀ ਕਾਇਆ ਵੇ ਗੋਪੀ ਚੰਦਾ
ਚੱਨਣ ਮਲ ਨ੍ਹਾਂਵਦਾ ਸੀ
ਤੋਂ ਰੰਗ ਭਬੂਤੀ ਲਾਈ ਵੇ

ਕਨ ਪੜਵਾਏ ਨੀ ਮਾਤਾ
ਮੈਂ ਤਾਂ ਮੁੰਦਰਾਂ ਨੀ ਪਾਈਆਂ
ਮੈਂ ਤਾਂ ਦਰ ਦਰ ਅਲਖ ਜਗਾਈ ਨੀ
ਅਲਖ ਜਗਾਈ ਨੀ ਮਾਤਾ
ਸਾਡੇ ਮਹਿਲੀਂ ਨੀ ਆਈ
ਸਾਨੂੰ ਭਿਛਿਆ ਮਾਤਾ ਪਾਈਂ ਨੀ
ਸੁੱਚੇ ਮੋਤੀ ਵੇ ਗੋਪੀ ਚੰਦਾ
ਭਰ ਥਾਲ ਲਿਆਵਾਂ
ਤੈਨੂੰ ਭਿਛਿਆ ਮੈਂ ਪਾਵਾਂ
ਭੁਲ ਗਿਆ ਮੈਂ ਮਾਈ ਨੀ
ਇਹ ਤਾਂ ਮੋਤੀ ਨੀ ਮਾਤਾ
ਸਾਡੇ ਕੰਮ ਨਾ ਕੋਈ
ਸਾਨੂੰ ਸੱਚ ਦੀ ਭਿਛਿਆ
ਭਲੀਏ ਪਾਈਂ ਨੀ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 125