ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/176

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਤੇਰੇ ਰੁਪ ਨੇ ਪਾਈਆਂ ਧਾਕਾਂ

ਰਾਂਝਾ ਆਪਣੇ ਦਿਲ ਦੀ ਟੁਕੜੀ ਹੀਟ ਸਲੇਟੀ ਦੀ ਸਿਫਤ ਕਰਦਾ ਨਹੀਂ ਥੱਕਦਾ:

ਆਖੇਂ ਗੱਲ ਤਾਂ ਹੀਰੇ ਕਹਿਕੇ ਸੁਣਾ ਦਿਆਂ ਨੀ ਦੇਕੇ ਨੱਢੀਏ ਤੈਨੂੰ ਸੋਹਣੇ ਨੀ ਹਵਾਲੇ ਇੰਦਰ ਖਾੜੇ ਦੇ ਵਿੱਚ ਪਰੀਆਂ ਸਭ ਤੋਂ ਚੰਗੀਆਂ ਨੀ ਗਾਵਣ ਜਿਹੜੀਆਂ ਮਿੱਠੇ ਰਾਗ ਜੋ ਸੁਰਤਾਲ ਮੋਹ ਲਿਆ ਮੈਨੂੰ ਪਰੀਏ ਤੇਰਿਆਂ ਨੀ ਨੈਣਾਂ ਨੇ ਮੈਂ ਕੀ ਜਾਣਾਂ ਇਹਨਾ ਅੱਖੀਆਂ ਦੇ ਚਾਲੇ ਜਾਲ ਫੈਲਾਇਆ ਹੀਰੇ ਤੇਰੀਆਂ ਅੱਖੀਆਂ ਨੇ ਉਡਦੇ ਜਾਂਦੇ ਪੰਛੀ ਜਿਨ੍ਹਾਂ ਨੇ ਫਸਾਲੇ।

ਤਿੰਨ ਸੌ ਸਠ ਸਹੇਲੀ ਲੈ ਕੇ ਤੁਰਦੀ ਨਢੀਏ ਨੀ ਸੂਬੇਦਾਰ ਜਿਊਂ ਸੋਂਹਦੀ ਸਭਦੇ ਤੂੰ ਵਿਚਾਲੇ ਬਲਣ ਮਸਾਲਾਂ ਵਾਂਗੂੰ ਅੱਖੀਆਂ ਹੀਰੇ ਤੇਰੀਆਂ ਆਸ਼ਕ ਘੇਰ ਤੋਂ ਭਮੱਕੜ ਵਿੱਚ ਮਚਾਲੇ ਮੁਖੜਾ ਤੇਰਾ ਹੀਰੇ ਸੋਹਣਾ ਫੁੱਲ ਗੁਲਾਬ ਨੀ ਆਸ਼ਕ ਭੌਰ ਜੀਹਦੇ ਫਿਰਦੇ ਨੀ ਉਦਾਲੇ ਸੇਹਲੀ ਤੇਰੀ ਨੱਢੀਏ ਵਾਂਗ ਨੀ ਕਮਾਨ ਦੇ ਅੱਖੀਆਂ ਤੋਰੀਆਂ ਨੇ ਤੀਰ ਨਿਸ਼ਾਨੇ ਲਾ ਲੇ ਵਨ੍ਹਿਆ ਕਾਲਜਾ ਨਾ ਹਿਲਿਆ ਜਾਵੇ ਰਾਂਝੇ ਤੋਂ ਇਹ ਜਿੰਦ ਕਰਤੀ ਮੈਂ ਤਾਂ ਤੇਰੇ ਨੀ ਹਵਾਲੇ ਚੰਗੀ ਕਰਦੀ ਹੈਂ ਤੂੰ ਓੜ ਨਭਾਈਂ ਲੱਗੀਆਂ ਦੀ ਡੋਬਣ ਲੱਗੀ ਹੈਂ ਕਿਉਂ ਧਾਰ ਦੇ ਵਿਚਾਲੇ

ਜਦੋਂ ਰਾਂਝੇ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਉਹਦੀ ਹੀਰ ਨੂੰ ਖੜੇ ਪਰਨਾ ਕੇ ਲੈ ਜਾ ਰਹੇ ਹਨ ਤਾਂ ਉਹਦਾ ਮੰਨ ਕੁਰਲਾ ਉਠਦਾ ਹੈ: - ਹੀਰੇ ਨੀ ਬਿਨ ਸ਼ਗਨੀਏਂ ਮੈਂ ਭੁਲਿਆ ਚਾਕ ਵਿਚਾਰਾ ਦਿਹ ਜਵਾਬ ਘਰਾਂ ਨੂੰ ਚਲੀਏ ਸੁੰਨਾ ਪਿਆ ਤਖਤ ਹਜ਼ਾਰਾ।ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 172