ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੜ੍ਹੀਆਂ ਤਾਂ ਫੌਜਾ ਰਾਜਾ ਚੜ੍ਹੀਆਂ ਸ਼ਕਾਰ ਨੂੰ ਸਭ ਕੁਝ ਮਾਰੀਂ ਰਾਜਾ ਸਭ ਕੁਝ ਮਾਰੀਂ ਵੇ ਇਕ ਨਾ ਮਾਰੀਂ ਰਾਜਾ ਕਾਲੜੇ ਮੋਰ ਨੂੰ ਸੱਚ ਤਾਂ ਦੱਸੀਂ ਨੀ ਰਾਣੀ ਝੂਠ ਨਾ ਬੋਲੀਂ ਨੀ ਕੀ ਕੁਝ ਲਗਦਾ ਤੇਰਾ ਕਾਲੜਾ ਮੋਰ ਨੀ ਸੱਚ ਤਾਂ ਦਸਦੀ ਰਾਜਾ ਝੂਠ ਨਾ ਬੋਲਦੀ ਵੀਰਨ ਲਗਦਾ ਜੀ ਰਾਜਾ ਕਾਲੜਾ ਮੋਰ ਜੀ ਉੱਠੀ ਤਾਂ ਉੱਨੀਂ ਰਾਣੀ ਕੁੰਡੜਾ ਖੋਹਲ ਨੀ ਮਾਰ ਲਿਆਂਦਾ ਤੇਰਾ ਕਾਲੜਾ ਮੋਰ ਨੀ ਹੱਡ ਤਾਂ ਦੁਖਦੇ ਰਾਜਾ ਢੂਹੀ ਨੂੰ ਪੀੜ ਜੀ ਕੁੰਡੜਾ ਨਾ ਖੁਲ੍ਹਦਾ ਰਾਜਾ ਬਾਹਾਂ ਨੂੰ ਪੀੜ ਜੀ ਉੱਠੀ ਤਾਂ ਉੱਠੀਂ ਰਾਣੀ ਚੁਲ੍ਹੇ ਵਲ ਹੋ ਨੀ ਤੜਕਾ ਤਾਂ ਲਾਈਏ ਰਾਣੀ ਕਾਲੜੇ ਮੋਰ ਨੂੰ ਸਿਰ ਤਾਂ ਦੁਖਦਾ ਰਾਜਾ ਮੱਥੇ ਨੂੰ ਪੀੜ ਜੀ ਤੜਕਾ ਨਾ ਲਗਦਾ ਕਾਲੜੇ ਮੋਰ ਨੂੰ

ਭੈਣਾਂ ਕੇਦੀ ਵੀ ਨਹੀਂ ਚਾਹੁੰਦੀਆਂ ਕਿ ਭਾਈਆਂ ਨਾਲੋਂ ਉਹਨਾਂ ਦਾ ਤੋੜ ਵਿਛੋੜਾ ਹੋ ਜਾਵੇ ਇਸ ਸਾਂਝ ਦਾ ਕੋਈ ਹੋਰ ਬਦਲ ਨਹੀਂ।

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 41