ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/57

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਨਾਭੇ ਸ਼ਹਿਰ ਮੇਰਾ ਮੰਗਣਾਂ
ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣ
ਗੱਭਰੂ ਵਰ ਤੂੰ ਟੋਲੀ
ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣ
ਕੋਠੇ ਚੜ੍ਹਕੇ ਦੇਖਣ ਲੱਗੀ
ਗੱਡੀ ਵਿੱਚ ਹੱਸਦਾ ਆਵੇ
ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣੇ
ਹੁਣ ਕੀ ਕਾਜ ਰਚਾਵਾਂ
ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣ
ਫੁੱਲਾਂ ਦੀ ਸੋਜ ਬਛਾਵਾਂ
ਜੈ ਕੁਰੇ ਨੀ ਨੈਣੇ

ਲੰਬੇ ਅਤੇ ਮਧਰੇ ਬਾਰੇ ਇਕ ਹੋਰ ਬੋਲੀ ਹੈ: -

ਮਧਰਿਆ ਵੇ ਤੈਨੂੰ ਕਬਰ ਪੁਟ ਦਿਆਂ
ਲੰਬਿਆ ਵੇ ਤੈਨੂੰ ਖਾਤਾ
ਨੀਵੀਂ ਹੋ ਕੇ ਝਾਕਣ ਲੱਗੀ
ਛਾਤੀ ਪਿਆ ਜੜਾਕਾ
ਸੁਹਣੀ ਸੂਰਤ ਦਾ
ਵਿੱਚ ਕੱਲਰਾਂ ਦੇ ਵਾਸਾ

ਪਰ ਗੈਰੀ ਦੀ ਮੰਨ ਪਸੰਦ ਪੂਰੀ ਨਹੀਂ ਹੁੰਦੀ। ਰਾਂਗਲੇ ਸੁਪਨੇ ਸੁਪਨੇ ਹੀ ਰਹਿ ਜਾਂਦੇ ਹਨ ਜਦੋਂ ਨਿੱਕੜੇ ਜਹੇ ਢੋਲ ਦਾ ਲੜ ਫੜਨਾ ਪੈ ਜਾਂਦਾ ਹੈ: -

ਸੜਕੇ ਸੜਕ ਮੇਰਾ ਡੋਲਾ ਜਾਵੇ
ਰੱਥ ਦੀ ਟੁਟ ਗਈ ਫੱਟੀ
ਗੁਲਾਬ ਸਿੰਘ ਨਿੱਕਾ ਜਿਹਾ
ਮੈਂ ਮਾਝੇ ਦੀ ਜੱਟੀ
ਗੁਲਾਬ ਸਿੰਘ ਨਿੱਕਾ ਜਿਹਾ
ਅਤੇ
ਘਰ ਨੀ ਟੋਲਦੀਆਂ
ਵਰ ਨੀ ਟੋਲਦੀਆਂ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 53