ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੱਪੜੇ ਸੀਣ ਦੀਆਂ ਮਸ਼ੀਨਾਂ ਦੀ ਪਿੰਡਾਂ ਵਿਚ ਵਰਤੋਂ ਹੋਈ। ਸੀਂਦੀ ਮਸ਼ੀਨ ਦੇ ਤੋਪੇ ਕਿਸੇ ਨੂੰ ਚੰਗੇ ਚੰਗੇ ਲੱਗੇ। ਉਸ ਨੇ ਬੁਝਾਰਤ ਇੰਜ ਰਚ ਲਈ:-

ਐਨੀ ਕ ਤਿਰੀਆ
ਤਰਦੀ ਜਾਏ
ਗਿਣ ਗਿਣ ਆਂਡੇ
ਧਰਦੀ ਜਾਏ
(ਕਪੜੇ ਸੀਣ ਦੀ ਮਸ਼ੀਨ)

ਇਨ੍ਹਾਂ ਪੰਜਾਂ ਦਸਾਂ ਸਾਲਾਂ ਤੋਂ ਹੀ ਰੇਡੀਓ ਦੀ ਵਰਤੋਂ ਆਮ ਹੋਣ ਲੱਗੀ ਹੈ। ਹੁਣ ਤਾਂ ਪਿੰਡਾਂ ਵਿਚ ਵੀ ਕਿਸੇ ਕਿਸੇ ਘਰੋਂ ਰੇਡੀਓ ਦੀ ਆਵਾਜ਼ ਸੁਣਦੀ ਹੈ। ਕਈਆਂ ਪਿੰਡਾਂ ਦੀਆਂ ਪੰਚਾਇਤਾਂ ਸਾਂਝੇ ਰੇਡੀਓ ਲੈ ਆਈਆਂ ਹਨ। ਜਦ ਪਹਿਲੀ ਵਾਰੀ ਕਿਸੇ ਨੇ ਰੇਡੀਓ ਤੋਂ ਸੋਹਣੇ ਸੋਹਣੇ ਮਿੱਠੇ ਮਿੱਠੇ ਗੀਤ ਸੁਣੇ ਤਾਂ ਉਸ ਨੇ ਰੇਡੀਓ ਬਾਰੇ ਵੀ ਬੁਝਾਰਤਾਂ ਰੱਚ ਲਈਆਂ:-

ਸਈਓ ਨੀ
ਇਕ ਆਲਾ ਡਿੱਠਾ
ਬੋਲਦਾ ਸੀ ਬਹੁਤ ਮਿੱਠਾ
(ਰੇਡੀਓ)

ਕਿਸੇ ਨੇ ਬੱਚਿਆਂ ਦੇ ਪ੍ਰੋਗਰਾਮ ਵਿਚ ਤੋਤੇ ਦੀ ਆਵਾਜ਼ ਸੁਣੀ ਹੋਵੇਗੀ:-

ਕਾਠ ਦੀ ਸੰਦੂਕੜੀ
ਵਿਚ ਤੋਤਾ ਬੋਲੇ
(ਰੇਡੀਓ)

ਨਲਕੇ ਲੱਗੇ ਤੱਕ ਕੇ ਜਿਥੇ "ਖੂਹਾਂ ਟੋਭਿਆਂ ਤੇ ਮਿਲਣੋਂ ਰਹੀਆਂ, ਚੰਦਰੇ ਲਵਾਲੇ ਨਲਕੇ" ਵਰਗੇ ਲੋਕ-ਗੀਤ ਕਿਸੇ ਨੇ ਰਚ ਲਏ ਉਥੇ ਹਾਸ ਰਸੀ ਬੁਝਾਰਤ ਰਚਣ ਵਿਚ ਵੀ ਘੱਟ ਕਮਾਲ ਨਹੀਂ ਵਖਾਇਆ:-

104/ ਲੋਕ ਬੁਝਾਰਤਾਂ