ਸਮੱਗਰੀ 'ਤੇ ਜਾਓ

ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/128

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(46)
ਬਾਹਰੋ ਲਿਆਂਦੀ ਵੱਢ ਕੇ
ਸਿੱਟੀ ਤਖਾਣਾਂ ਬਾਰ
ਪੈਂਚਾਂ ਮੂਹਰੇ ਕੂਕਦੀ
ਸਣੇ ਪਿਆਦੇ ਨਾਰ
(ਸਾਰੰਗੀ)

(47)
ਬਾਹਰੋਂ ਲਿਆਂਦੀ ਵੱਢ ਕੇ
ਘਰ ਕੀਤੀ ਮੁਟਿਆਰ
ਪੈਂਚਾ ਮੂਹਰੇ ਚੀਕਦੀ
ਪੰਚ ਕਰਨ ਵਿਚਾਰ
(ਸਾਰੰਗੀ)

(48)
ਗੋਲ ਮੋਲ ਚੱਕਰੀ
ਪੋਰੀ ਪੋਰੀ ਰੱਸ
ਬੁਝਣੀਏਂ ਬੁੱਝ
ਨਹੀਂ ਰੁਪਏ ਧਰ ਦਸ
(ਜਲੇਬੀ)

(49)
ਚਿੱਟੀ ਭੌਂ
ਤਿਲਾਂ ਦੇ ਬੰਨੇ
ਬੁਝਣੀਏਂ ਬੁੱਝ
ਨਹੀਂ ਪੁਚਾ ਦੂੰ ਖੰਨੇ
(ਚਿੱਠੀ)

124/ ਲੋਕ ਬੁਝਾਰਤਾਂ