ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/130

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(53)
ਅਨਖ ਪਰ ਅਨਖ
ਅਨਖ ਪਰ ਪਾਣੀ
ਜਿਹੜਾ ਮੇਰੀ ਬਾਤ ਨੀ ਬੁੱਝੂ
ਮੈਂ ਭਰਥਾ ਉਹ ਰਾਣੀ
(ਅੱਖ ਤੇ ਤ੍ਰੇਲ ਤੁਬਕੇ)

(54)
ਮਾਸੜ ਚੁੱਕੇ ਮਾਸੀ ਨੂੰ
ਮਾਸੀ ਚੁੱਕੇ ਲਟਾ ਪਟਾ
(ਸ਼ਤੀਰ ਉਤੇ ਸ਼ਤੀਰੀਆਂ ਕੜੀਆਂ)

(55)
ਹੱਥ 'ਕ ਬਾਬਾ
ਨੌਂ ਹੱਥ ਦੀ ਦਾਹੜੀ
(ਪਰਨਾਲਾ)

(56)
ਇਕ ਘਰ
ਦੱਸ ਦਰ
(ਜੰਗਲਾ)

(57)
ਪੈਰ ਕੱਟੋ ਤਾਂ ਛੁੱਟੀ ਹੋਵੇ
ਲੱਕ ਕੱਟੋ ਹੋ ਨੀਰ
ਸੀਸ ਕੱਟੋ ਟੱਬਰ ਰੋਵੇ
ਬੁੱਝੋ ਮੇਰੇ ਵੀਰ
(ਜਾਲ)

126/ ਲੋਕ ਬੁਝਾਰਤਾਂ