ਸਮੱਗਰੀ 'ਤੇ ਜਾਓ

ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰ ਕਰ ਗੂੜ੍ਹੇ ਰੰਗ।
ਇਹ ਅਚੰਭਾ ਅਸਾਂ ਨੇ ਡਿੱਠਾ
ਹਰ ਬੱਦਲ ਹਰ ਚੰਦ।
(ਮੋਰ)

ਚੰਮ ਦੀ ਪੀਂਘ, ਬਲੂੰਗੜਾ ਝੂਟੇ।
(ਤੇਲੀ ਦਾ ਤਾੜਾ)

ਇੱਨਾ ਕੁ ਤਿਲੀਅਰ ਤਰਦਾ ਜਾਵੇ।
ਗਿਣ ਗਿਣ ਆਂਡੇ ਧਰਦਾ ਜਾਵੇ।
(ਸੂਈ ਧਾਗਾ)

ਐਨੀ ਕੁ ਹਰਨੀ, ਸਾਰਾ ਖੇਤ ਚਰਨੀ
ਮੀਂਗਣ ਇਕ ਨਾ ਕਰਨੀ।
(ਦਾਤੀ)

ਚਲਦੇ ਖੂਹ ਦਾ ਦ੍ਰਿਸ਼ ਵੇਖੋ-

ਆਰ ਡਾਂਗਾਂ ਪਾਰ ਡਾਂਗਾਂ, ਵਿਚ ਟਲੱਮ-ਟੱਲੀਆਂ।
ਆਉਣ ਕੂੰਜਾਂ ਦੇਣ ਬੱਚੇ, ਨਦੀ ਨਾ ਚੱਲੀਆਂ।

ਹਾਸਾ ਵੀ ਕਈ ਥਾਂ ਵੱਖੀ ਤੋੜ ਹੈ-

ਬਾਪੂ ਦੇ ਕੰਨ ' ਿਚ ਬੇਬੇ ਵੜਗੀ।

(ਜਿੰਦਰਾ ਕੁੰਜੀ)

ਇਕ ਗਜ਼ ਬਾਬਾ ਨੌਂ ਗਜ਼ ਦਾੜ੍ਹੀ।
(ਪਰਨਾਲਾ)

ਬਾਬੇ ਦਾ ਬੋਕ, ਦੱਬੋ ਪੂਛ ਮਾਰੇ ਮੋਕ।
(ਨਲਕਾ)

ਇੱਕ ਗੱਲ ਜੋ ਬੁਝਾਰਤਾਂ ਦੀ ਸਮੱਗਰੀ ਤੇ ਟੈਕਨੀਕ ਤੇ ਵਿਸ਼ੇਸ਼ ਤੌਰ ਤੇ ਪ੍ਰਤੱਖ ਹੁੰਦੀ ਹੈ, ਉਹ ਇਹ ਹੈ ਕਿ ਸਾਰੀ ਦੁਨੀਆਂ ਦੇ ਲੋਕਾਂ ਦੇ ਭਾਵ ਵੀ ਸਾਂਝੇ

25/ ਲੋਕ ਬੁਝਾਰਤਾਂ