ਸਮੱਗਰੀ 'ਤੇ ਜਾਓ

ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਰਗੀਆਂ ਦੇ ਅੰਡਿਆਂ ਨੂੰ ਵੀ ਜੀਵ ਜੰਤੂਆਂ ਵਿਚ ਮਿਥਿਆ ਜਾ ਸਕਦਾ ਹੈ। ਅੰਡੇ ਬਾਰੇ ਅੱਠ ਨੌਂ ਬੁਝਾਰਤਾਂ ਹਨ:-

ਮੈਂਹ ਸੂਪੀ
ਕੱਟੀ ਬੱਕੋਂਦੀ

(ਅੰਡਾ)

ਅਤੇ

ਗੋਲ ਮੋਲ ਕੋਠੜੀ
ਦਰਵਾਜ਼ਾ ਹਈਓ ਨਾ

ਜਾਂ

ਚਿੱਟੀ ਮਸੀਤ
ਬੂਹਾ ਕੋਈ ਨਾ

(ਅੰਡਾ)

ਅਤੇ

ਸੋਨਾ ਹੈ ਸੁਨਾਰ ਨਹੀਂ
ਰੂਪਾ ਹੈ ਦਲਾਲ ਨਹੀਂ
ਕੋਠੀ ਹੈ ਦਰਵਾਜ਼ਾ ਨਹੀਂ

(ਅੰਡਾ)

ਹੋਰ

ਜੇ ਚਲਿਓਂ ਸ਼ਕਾਰ
ਤਾਂ ਲਿਆਵੀਂ ਸੋਚ ਵਿਚਾਰ
ਚੁੰਝ ਬਿਨ
ਚੰਮ ਬਿਨ

64/ ਲੋਕ ਬੁਝਾਰਤਾਂ