ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਮਰਨ ਪਿੱਛੋਂ
ਮੈਂ ਮਰ ਗਿਆ-
ਮੇਰੀ ਸਮਾਧ ਬਣੀ,
ਤੂੰ ਨਿਤ ਆਇਓਂ, ਫਲ ਫੁੱਲ ਲੈ ਕੇ,
ਤੂੰ ਨਿਤ ਰੋਇਓਂ, ਸਮਾਧ ਉੱਤੇ ਬਹਿ ਕੇ।
ਹੁਣ ਕੀ ਫਾਇਦਾ?
ਮੈਂ ਸੁੰਘਦਾ ਨਹੀਂ, ਇਹ ਫੁੱਲ ਤੇਰੇ,
ਮੈਂ ਸੁਣਦਾ ਨਹੀਂ, ਇਹ ਵੈਣ ਤੇਰੇ!
ਮੈਂ ਜਿਊਂਦਾ ਸਾਂ-
ਤਾਂ ਘਰ ਮੇਰੇ,
ਤੂੰ ਕਦੀ ਨਾ ਆਇਓਂ, ਨਾ ਪਾਏ ਫੇਰੇ,
ਮੈਂ ਭੌਂਦਾ ਰਿਹਾ, ਨਿਤ ਮਗਰ ਤੇਰੇ,
ਤੂੰ ਨਾ ਵੜਨ ਦਿਤਾ, ਕਦੀ ਅਪਣੇ ਡੇਰੇ,
ਨਾ ਮੇਰੇ ਪ੍ਰੇਮ ਅੰਦਰ, ਹੰਝੂ ਕਦੀ ਕੇਰੇ।
ਹੁਣ ਮਰਨ ਪਿੱਛੋਂ-
ਮੇਰੀ ਯਾਦ ਆਈ,
ਮੇਰੀ ਯਾਦ ਅੰਦਰ, ਨਾ ਨੀਂਦ ਆਈ,
ਮੇਰੇ ਪ੍ਰੇਮ ਪਿਆਰਾਂ ਨੇ, ਆ ਖਿੱਚ ਪਾਈ,
੧੧੨