ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਤੈਨੂੰ ਤੱਕਦਾ,
ਦੁਨੀਆਂ ਤੱਕਦਾ,
ਰਸਾਂ ਦੇ ਘੁਟ ਭਰਦਾ,
ਰਸ ਰਸ ਚਾਮ੍ਹਲਦਾ,
ਮਸਤਦਾ, ਅਲਮਸਤਦਾ,
ਉੱਠਣ ਨੂੰ ਜੀ ਨਾ ਕਰਦਾ
ਪਰ ਬਹਿਣ ਨਾ ਹੁੰਦਾ,
ਉਠ ਬਹਿੰਦਾ,
ਸਿਜਦੇ ਕਰਦਾ ਲੱਖਾਂ,
ਓ ਅਟਲ ਬਾਬਿਆ!
ਮੁੜ ਆਸਾਂ,
ਸਿਜਦੇ ਕਰਸਾਂ,
ਇਹ ਮੇਰਾ ਇਕਰਾਰ!
ਪਰ ਕੀ ਰਹਿਸੀ ਇਹ ਦੁਨੀਆਂ ਤੇਰੀ,
ਇਵੇਂ ਹੀ?
ਤੇ ਕੀਹ ਦਿਸਸੀ ਇਹ ਸਭ ਕੁਝ ਮੈਨੂੰ,
ਤਿਵੇਂ ਹੀ?
੧੧੮