ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਤਿਲਕ ਤਿਲਕ ਪਈ ਪੈਨੀ ਆਂ
ਕਾਂਗਾਂ ਵਿਚ ਆਈ ਜਵਾਨੀ,
ਮੈਂ ਹੋ ਰਹੀ ਝਲ-ਮਸਤਾਨੀ,
ਨਾਦਾਨੀ ਹਾਂ ਦੀਵਾਨੀ,
ਬਿਨ ਨਸ਼ਿਓਂ ਹੀ ਬਉਰਾਨੀ,
ਬਿਨ ਤਿਲਕਣ ਪਈ ਤਿਲਕੇਨੀ ਆਂ,
ਕੋਈ ਆਣ ਸੰਭਾਲੇ ਮੈਨੂੰ!
ਮੈਂ ਆਪਾ ਜਰ ਨਾ ਸਕਦੀ,
ਤੇ ਉਮ੍ਹਲ ਉਮ੍ਹਲ ਪਈ ਵਹੁੰਦੀ,
ਜਿੰਦ ਕੈਦ ਅੰਦਰ ਨਾ ਰਿਹੰਦੀ,
ਤੇ ਉਛਲ ਉਛਲ ਪਈ ਪੈਂਦਾ,
ਬਿਨ ਆਈਓਂ ਮਰ ਮਰ ਪੈਨੀ ਆਂ,
ਕੋਈ ਆਣ ਬਚਾਵੇ ਮੈਨੂੰ!
ਮੇਰੀ ਰਗ ਰਗ ਰਗ ਪਈ ਥਰਕੇ,
ਬਰਕਣ ਪਈ ਪਾੜੇ ਪਰਦੇ,
ਜਦ ਪੈਰ ਧਰਾਂ ਮੈਂ ਧਰਤੀ,
ਧਰਤੀ ਨੂੰ ਆਉਂਦੇ ਲਰਜ਼ੇ,
ਨਾ ਪਰਿਦਆਂ ਅੰਦਰ ਰਹਿਨੀ ਆਂ,
੧੩੦