ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਈ ਆਣ ਲੁਕਾਵੇ ਮੈਨੂੰ!

ਅੱੱਡੀ ਨਾ ਲਗਦੀ ਮੇਰੀ,
ਪੱਬਾਂ ਤੇ ਤੁਰਦੀ ਜਾਂਦੀ,
ਬਿਨ ਪੀਘਾਂ ਪੀਘ ਚੜ੍ਹਾਂਦੀ,
ਗਗਨਾਂ ਵਲ ਉਡਦੀ ਜਾਂਦੀ,
ਪਈ ਹਾਣ ਹਾਣ ਦਾ ਵੇਹਨੀ ਆਂ,
ਕੋਈ ਨਜ਼ਰ ਨਾ ਆਵੇ ਮੈਨੂੰ!

ਮੇਰੇ ਵਿਚ ਵੜ ਜਾਏ ਕੋਈ,
ਆਪਣੇ ਵਿਚ ਵਾੜੇ ਮੈਨੂੰ,
ਹਾਂ, ਮੈਨੂੰ ਜੜ੍ਹਾਂ ਤੋਂ ਪੁਟ ਲਏ,
ਆਪਣੇ ਘਰ ਲਾ ਲਏ ਮੈਨੂੰ,
ਮੈਂ ਉਜੜਨ ਨੂੰ ਤਰਸੇਨੀ ਆਂ,
ਕੋਈ ਆਣ ਉਜਾੜੇ ਮੈਨੂੰ!

ਕੋਈ ਕੁੱਛੜ ਚਾ ਲਏ ਮੈਨੂੰ,
ਖਿੱਦੋ ਵਾਂਗ ਉਠਾ ਲਏ ਮੈਨੂੰ,
ਕਦੀ ਉਤਾਂਹ ਉਛਾਲੇ ਮੈਨੂੰ,
ਦੀ ਹੇਠ ਦਬਾ ਲਏ ਮੈਨੂੰ,
ਰੂਹ ਉਭਰ ਉਭਰ ਪਈ ਪੈਂਦੀ ਏ,
ਕੋਈ ਆਣ ਖਿਡਾਵੇ ਮੈਨੂੰ!

੧੩੧