ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/38

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ



ਰੱਬ ਮੇਰਾ ਰਾਖਾ

ਮੈਂ ਰੱਬ ਦਾ ਬਣਿਆ ਸਾਂ,
ਪਰ ਫਿਰ, ਆਖਰ, ਰੱਬ ਮੇਰਾ ਸੀ- ਮੇਰਾ ਖਡੌਣਾ, ਮੇਰਾ ਰੋਝਾ,
ਮੇਰਾ ਸ਼ੁਗਲ,
ਤੇ ਮੈਂ ਰੱਬ ਦਾ ਰਾਖਾ ਸਾਂ- ਬੀਰ ਰਾਮ ਦਾ, ਪਾਸਬਾਨ ਅੱਲਾ ਦਾ।
ਮੇਰੇ ਬਿਨਾਂ ਓਹਦੀ ਰਾਖੀ ਕੌਣ ਕਰੇ?
ਮੈਂ ਨਾ ਹੋਵਾਂ- ਕਾਫਰ ਰੱਬ ਦਾ, ਰੱਬ ਦੀ ਰੱਬਤਾ ਦਾ, ਨਾਸ
ਮਾਰ ਦੇਣ।
ਮੈਂ ਰੱਬ ਦਾ ਹਾਫ਼ਿਜ਼, ਸੰਤ ਸਿਪਾਹੀ, ਧਰਮੀ ਯੋਧਾ, ਖ਼ੁਦਾਈ
ਖਿਦਮਤਗਾਰ।
ਮੇਰਾ ਧਰਮ, ਰੱਬ ਦੀ ਖਾਤਰ, ਈਮਾਨ ਦੀ ਖਾਤਰ, ਰੱਬ ਦੀ
ਰਾਹ ਦੀ ਖਾਤਰ।
ਲੜ ਮਰਨਾ, ਮਾਰ ਮਰਨਾ ਕਾਫਰਾਂ ਨੂੰ, ਨਾਸਤਕਾਂ ਨੂੰ, ਰੱਬ ਦੇ
ਬਾਗ਼ੀਆਂ ਨੂੰ, ਉਸ ਥੋਂ ਗੁਮਰਾਹਾਂ ਨੂੰ।
ਕੋਈ ਰੱਬ ਦੀ ਕਿਤਾਬ ਨੂੰ ਫੂਕੇ, ਮੇਰੀ ਛੁਰੀ ਉਸ ਦੇ ਢਿੱਡ ਵਿਚ,
ਕੋਈ ਰੱਬ ਦੀ ਮੂਰਤੀ ਨੂੰ ਢਾਏ, ਮੇਰੀ ਤਲਵਾਰ ਉਸ ਦੀ
ਗਰਦਨ ਤੇ,
ਕੋਈ ਰੱਬ ਦੀ ਇਬਾਦਤ-ਗਾਹ ਦੀ ਤੌਹੀਨ ਕਰੇ, ਮੇਰੇ ਪੱਥਰ
ਵੱਟੇ ਉਸ ਦੇ ਸਿਰ ਵਿੱਚ,

੩੩