ਪੰਨਾ:ਵਰ ਤੇ ਸਰਾਪ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਹੀਆਂ ਹੇਠ ਮਾਨਵਤਾ ਨੂੰ ਕੁਚਲਦਿਆਂ ਤੱਕਣਾ ਅਤੇ ਅੱਖ ਨਾ ਫਰਕਣੀ-ਤੱਕਣਾ, ਤੱਕਣਾ ਅਤੇ ਤੱਕਣਾ-ਕਠੋਰਤਾ ਕਰ ਕੇ ਨਹੀਂ ਸਗੋਂ ਉਸ ਬਲ ਦੇ ਆਧਾਰ ਉੱਪਰ ਜੋ ਦੁੱਖਾਂ ਨੂੰ ਸਹਿਣ ਕਰ ਕੇ ਮਨੁਖ ਨੂੰ ਦੇਵ ਦਾਨਵ ਕੋਲੋਂ ਵਧੇਰੇ ਬਲਵਾਨ ਬਣਾ ਦਿੰਦਾ ਹੈ। ਅਜਿਹੀ ਭਾਵੁਕਤਾ ਅਤੇ ਅਜਿਹੀ ਅਡੋਲ ਯਥਾਰਥਕਤਾ ਵਲ ਪ੍ਰਫੁੱਲਤਾ ਦੀ ਸੰਭਾਵਨਾ ਇਸ ਲਿਖਾਰੀ ਵਿਚ ਹੈ। ਇਹ ਕਹਾਣੀਆਂ ਟੁਰ ਰਹੀਆਂ ਹਨ ਇਕ ਅਜਿਹੀ ਮੰਜ਼ਲ ਵਲ ਜਿੱਥੇ ਕਲਾ ਪੱਕ ਕੇ ਦ੍ਰਿਸ਼ਟੀ ਅਤੇ ਗਿਆਨ ਬਣ ਜਾਂਦੀ ਹੈ। ਮੈਨੂੰ ਪ੍ਰਸੰਤਾ ਹੈ ਕਿ ਇਸ ਹੋਣਹਾਰ ਕਲਾਕਾਰ ਨੂੰ ਇਕ ਹੁਲਾਰਾ ਦੇਣ ਦਾ ਮੈਨੂੰ ਅਵਸਰ ਮਿਲਿਆ ਹੈ।

ਗੁਰਬਚਨ ਸਿੰਘ ਤਾਲਿਬ


ਜਲੰਧਰ
੧੦-੯-੫੪

ਵਰ ਤੇ ਸਰਾਪ

੬.