ਪੰਨਾ:ਵਰ ਤੇ ਸਰਾਪ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਸੀ ਆਖਿਆ। ਉਹ ਸ਼ਰਨਾਰਥੀ ਕੈਂਪ ਦੇ ਇਕ ਕੋਨੇ ਵਿਚ ਰਹਿੰਦੀਆਂ ਸਨ ਤੇ ਨਾਲ ਦੀ ਨਵੀਂ ਬਣੀ ਬਸਤੀ ਵਿਚ ਲੋਕਾਂ ਦੇ ਜੂਠੇ ਭਾਂਡੇ ਮਾਂਜਦੀਆਂ ਸਨ। ਉਸ ਦੀ ਭਾਬੀ ਪੈਸੇ ਜੋੜ ਰਹੀ ਸੀ। ਉਹ ਕਹਿੰਦੀ ਸੀ ਮੈਂ ਆਪਣੀ ਸ਼ੀਲਾ ਦਾ ਵਿਆਹ ਕਰਾਂਗੀ। ਵਿਆਹ ਦਾ ਨਾਂ ਸੁਣ ਕੇ ਪਤਾ ਨਹੀਂ ਸ਼ੀਲਾ ਨੂੰ ਕੀ ਹੋ ਜਾਂਦਾ। ਉਹ ਸ਼ਰਮ ਨਾਲ ਆਪਣਾ ਮੂੰਹ ਝੁਕਾ ਲੈਂਦੀ ਤੇ ਜਾਂ ਆਪਣੀ ਮਾਂ ਕੋਲੋਂ ਨਸ ਕੇ ਕਿਤੇ ਦੂਰ ਚਲੀ ਜਾਂਦੀ, ਉਸ ਡੰਡੀ ਵਲ ਜਿਥੋਂ ਲੰਘ ਕੇ ਉਹ ਰੋਜ਼ ਨਵੀਂ ਬਸਤੀ ਵਿਚ ਜਾਂਦੀਆਂ ਸਨ।

ਉਸ ਨੂੰ ਯਾਦ ਆ ਰਿਹਾ ਸੀ, ਜਦੋਂ ਵੀ ਉਹ ਉਸ ਡੰਡੀ ਤੋਂ ਲੰਘ ਕੇ ਜਾਂਦੀਆਂ ਤੇ ਸਾਰੀ ਡੰਡੀ ਤੇ ਚੁਪ ਚਾਂ ਛਾਈ ਹੁੰਦੀ ਸੀ। ਸਾਰੀ ਦੀ ਸਾਰੀ ਡੰਡੀ ਸ਼ਾਂਤ ਨਿੱਸਲ ਪਈ ਹੁੰਦੀ। ਉਹ ਜਾਂ ਬਹੁਤ ਸਵੇਰੇ ਜਾਂਦੀਆਂ ਸਨ ਜਾਂ ਬਹੁਤ ਹਨ੍ਹੇਰੇ। ਉਨ੍ਹਾਂ ਨੂੰ ਰਸਤੇ ਵਿਚ ਕਦੀ ਕੋਈ ਆਦਮੀ ਨਹੀਂ ਸੀ ਮਿਲਿਆ। ਉਨ੍ਹਾਂ ਦੇ ਆਪਣੇ ਜੀਵਨ ਵਾਂਗ ਇਹ ਡੰਡੀ ਵੀ ਉਨ੍ਹਾਂ ਨੂੰ ਸਦਾ ਵੀਰਾਨ ਜਾਪੀ। ਪਰ ਜਦੋਂ ਇਸ ਡੰਡੀ ਦੇ ਸਿਰੇ ਤੇ ਉਹ ਮਾਡਲ ਟਾਊਨ ਦੀ ਉਸ ਨਵੀਂ ਬਣੀ ਸੜਕ ਵਾਲੀ ਕੋਠੀ ਕੋਲੋਂ ਲੰਘਦੀਆਂ ਤਾਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਸੀ ਕਿ ਸਾਰੀ ਦੀ ਸਾਰੀ ਦੁਨੀਆਂ ਉਨ੍ਹਾਂ ਵਾਂਗ ਵੀਰਾਨ ਹੀ ਨਹੀਂ ਸੀ, ਸਗੋਂ ਦੁਨੀਆਂ ਵਿਚ ਹਾਸੀਆਂ ਵੀ ਸਨ। ਤੇ ਫੇਰ ਰਸੋਈ ਦੀ ਚਿਮਨੀ ਵਿਚੋਂ ਨਿਕਲ ਰਹੀ, ਧੂਏਂ ਨਾਲ ਰਲਵੀਂ ਮਿਲਵੀਂ ਖ਼ੁਸ਼ਬੂ ਦਾ ਕੋਈ ਹੁਲਾਰਾ ਉਨ੍ਹਾਂ ਨੂੰ ਇਸ ਗਲ ਦੀ ਚਿਤਾਵਨੀ ਕਰਾਉਂਦਾ ਸੀ ਕਿ ਦੁਨੀਆਂ

੨੮.

ਵਰ ਤੇ ਸਰਾਪ