ਪੰਨਾ:ਵਰ ਤੇ ਸਰਾਪ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਤਨੀ ਦੇਰ ਤੀਕ ਉਸ ਦਾ ਮੂੰਹ ਭੈੜਾ ਜਿਹਾ ਬਣਿਆ ਰਹਿੰਦਾ। ਜਿਵੇਂ ਕੌੜੀ ਦਵਾਈ ਪੀ ਕੇ ਹਟੀ ਹੋਵੇ। "ਨਾ ਮਰਦੇ ਨਾ ਮਗਰੋਂ ਲਥਦੇ" ਉਸ ਦੀ ਭਾਬੀ ਕਹਿੰਦੀ ਤੇ ਲਾ ਪਰਵਾਹੀ ਨਾਲ ਅੱਗੇ ਤੁਰਦੀ ਜਾਂਦੀ। ਇਕ ਬੋਲਦਾ, "ਇਮਾਰਤ ਕਿਸੇ ਜ਼ਮਾਨੇ ਵਿਚ ਸ਼ਾਨਦਾਰ ਸੀ।" ਦੂਜਾ ਆਖਦਾ, "ਹੁਣ ਤਾਂ ਖੰਡਰ ਹੀ ਰਹਿ ਗਏ ਨੇ।" ਉਸ ਵੇਲੇ ਸ਼ੀਲਾ ਦੀ ਭਾਬੀ ਦਾ ਮੂੰਹ ਵੇਖਣ ਵਾਲਾ ਹੁੰਦਾ। ਉਸ ਦੀਆਂ ਅੱਖੀਆਂ ਦੇ ਹੇਠਾਂ, ਸੁਕੀਆਂ ਗੱਲ੍ਹਾਂ ਤੇ ਮਾਸ ਦੀਆਂ ਮਛੀਆਂ ਨਚਣ ਲਗ ਜਾਂਦੀਆਂ, ਉਹ ਜ਼ੋਰ ਨਾਲ ਸਾਰਾ ਤਾਣ ਲਾ ਕੇ ਕਰਦੀ ‘ਥੂ' ਤੇ ਖਾਨਸਾਮਾ ਕਹਿੰਦਾ,
"ਉਹੋ ਕਿਆ ਨਖਰਾ ਹੈ।"
"ਰੱਸੀ ਸੜ ਗਈ ਪਰ ਵਟ ਨਾ ਗਿਆ।"
ਸ਼ੀਲਾ ਦੀ ਭਾਬੀ ਨੂੰ ਆਪਣੇ ਨਾਲ ਕੀਤੇ ਗਏ ਠੱਠੇ ਦਾ ਇਤਨਾ ਦੁਖ ਨਹੀਂ ਸੀ ਹੁੰਦਾ ਜਿਤਨਾ ਸ਼ੀਲਾ ਦਾ।'
ਮੇਰੀ ਸ਼ੀਲਾ ਨੂੰ ਕੋਈ 'ਵੇ' ਵੀ ਨਾ ਆਖੇ। ਉਹ ਕਈ ਵਾਰੀ ਆਖਿਆ ਕਰਦੀ। ਸ਼ੀਲਾ ਵਲ ਜੇ ਕੋਈ ਅੱਖ ਪਰਤ ਕੇ ਵੇਖੇ ਤਾਂ ਮੈਂ ਉਸ ਦੀ ਅੱਖ ਕੱਢ ਲਵਾਂ? ਸ਼ੀਲਾ ਮੇਰੀ ਰਾਣੀ ਸੀ।" ਤੇ ਫਿਰ ਉਹ ਸ਼ੀਲਾ ਨੂੰ ਪਿਆਰ ਕਰਨ ਲਗ ਜਾਂਦੀ। ਆਖ਼ਰ ਸ਼ੀਲਾ ਨੂੰ ਕਹਿਣਾ ਪੈਂਦਾ।
"ਭਾਬੀ ਦੇਰ ਹੁੰਦੀ ਏ, ਛੇਤੀ ਨਾਲ ਕੰਮ ਨਬੇੜ ਤੇ ਚਲੀਏ।

ਇਕ ਸਵੇਰ ਜਦੋਂ ਉਹ ਉਸ ਕੋਠੀ ਕੋਲੋਂ ਲੰਘ ਰਹੀਆਂ ਸਨ ਤਾਂ ਉਨ੍ਹਾਂ ਦੇ ਕੰਨੀ ਆਵਾਜ਼ ਪਈ।

ਵਰ ਤੇ ਸਰਾਪ

੩੧.