ਪੰਨਾ:ਵਰ ਤੇ ਸਰਾਪ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਰ ਤੇ ਸਰਾਪ


ਇਕ ਅਹਿਰਨ, ਇਕ ਹਥੌੜਾ ਤੇ ਇਕ ਭੱਠੀ। ਇਹ ਹੈ ਮੇਰੀ ਕਾਇਨਾਤ ਮੇਰੀ ਸਾਰੀ ਪੂੰਜੀ। ਹਾਂ ਇਹ ਮੇਰੀ ਜਾਇਦਾਦ ਹੈ। ਇਹ ਮੈਨੂੰ ਮੇਰੇ ਪਿਤਾ ਨੇ ਵਿਰਾਸਤ ਵਿੱਚ ਦਿੱਤੀ ਸੀ। ਇਹ ਉਸਨੂੰ ਉਸਦਾ ਪਿਉ ਦੇ ਗਿਆ ਸੀ। ਤੇ ਉਸਨੂੰ ਉਸ ਦੇ ਪਿਉ ਦਾ ਪਿਉ। ਇਕ ਅਮੁਕ ਸਿਲਸਲਾ ਹੈ। ਸ਼ਾਇਦ ਮੈਂ ਇਸ ਨੂੰ ਗਿਣ ਨਹੀਂ ਸਕਾਂਗਾ। ਪਤਾ ਨਹੀਂ ਕਦੋਂ ਤੋਂ ਇਹ ਸਿਲਸਲਾ ਚਲਾ ਆਇਆ ਹੈ। ਪਰ ਮੈਨੂੰ ਆਪਣੇ ਪਿਤਾ ਦੀ ਛੱਡੀ ਹੋਈ ਇਹ ਜਾਇਦਾਦ ਬੜੀ ਪਿਆਰੀ ਹੈ। ਕਿਤਨੀ ਮੁਦਤ ਮੇਰਾ ਦਾਦਾ ਇਸ ਵਦਾਨ ਤੇ ਆਪਣੀਆਂ ਬਾਹਵਾਂ ਅਜ਼ਮਦਾ ਰਿਹਾ। ਇਕ ਉਮਰ ਤੀਕ ਮੇਰਾ ਪਿਉ ਇਸ ਭਠੀ ਨੂੰ ਝੋਂਕਦਾ ਰਿਹਾ। ਤੇ ਅਜ

ਵਰ ਤੇ ਸਰਾਪ

੫੩.