ਪੰਨਾ:ਵਰ ਤੇ ਸਰਾਪ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੁਖ-ਸ਼ਬਦ

ਨਾਵਲ,ਅਤੇ ਨਾਵਲ ਵਾਂਗ ਕਹਾਣੀ ਵੀ, ਇਕ ਅਜਿਹਾ ਕਲਾ-ਆਕਾਰ ਹੈ, ਜਿਸ ਨੂੰ ਅੰਗਰੇਜ਼ ਮੁਹਾਵਰੇ ਦੀ ਘਰੇਲੂ ਨੌਕਰਾਣੀ ਦੀ ਤਰ੍ਹਾਂ ਸਭਨਾਂ ਕੰਮਾਂ ਲਈ ਡਾਹ ਦਿੱਤਾ ਜਾਂਦਾ ਹੈ। ਸਾਹਿਤ ਦਾ ਇਕ ਉਹ ਦੌਰ ਸੀ, ਜਦੋਂ ਕਲਾ-ਰੂਪਾਂ ਲਈ ਅੱਡ ਅੱਡ ਉਹਨਾਂ ਦੇ ਕਰਤੱਵ ਨੀਯਤ ਸਨ, ਅਤੇ ਕਵੀ ਅਤੇ ਸਾਹਿਤ-ਕਾਰ ਉਹਨਾਂ ਮਰਯਾਦਾਂ ਦੀ ਉਲੰਘਣਾ ਨਹੀਂ ਸੀ ਕਰਦਾ। ਇਸ ਨਿਯਮ ਬੱਝਵੀਂ ਕਲਾ-ਉਸਾਰੀ ਨੂੰ ਹੀ ਰੀਤੀ ਜਾਂ Classicism ਕਿਹਾ ਜਾਂਦਾ ਹੈ। ਇਤਿਹਾਸ ਦਾ ਇਕ ਦੌਰ ਸੀ ਜਿਸ ਵਿਚ ਕਲਾ ਅਵੱਸ਼ਕ ਨਿਯਮ-ਬੱਧ ਨਿਸ਼ਚਿਤ ਰੂਪਾਂ ਵਾਲੀ ਅਤੇ ਟਿਕਵੀਂ ਸੀ। ਜਿਵੇਂ ਸੰਗੀਤ ਵਿਚ ਵੱਖੋ ਵੱਖਰੀਆਂ ਰਾਗ ਰਾਗਣੀਆਂ ਭਿੰਨ ਭਿੰਨ ਭਾਵਾਂ ਅਤੇ ਰੁਚੀਆਂ ਨੂੰ ਪ੍ਰਗਟਾਉਣ ਲਈ ਵਰਤੀਆਂ ਜਾਂਦੀਆਂ ਸਨ, ਅਤੇ ਧੁਨੀ ਛਿੜਦਿਆਂ ਹੀ ਗੀਤ ਦੇ ਵਿਸ਼ੇ, ਉਸ ਦੇ ਜਜ਼ਬੇ ਅਤੇ ਪ੍ਰਭਾਵ ਬਾਰੇ ਨਿਰਣਾ ਕੀਤਾ ਜਾ ਸਕਦਾ ਸੀ, ਇੰਜ ਹੀ ਸਾਹਿਤ ਵਿਚ ਛੰਦ-ਰੂਪ ਅਤੇ ਅਲੰਕਾਰ-ਵਿਧੀਆਂ ਦੀ ਵਰਤੋਂ ਤੋਂ ਹੀ ਇਹ ਅਨੁਮਾਨ ਲਾਇਆ ਜਾ ਸਕਦਾ ਸੀ ਕਿ ਕਿਸੇ ਲਿਖਤ ਵਿਚ ਵਿਸ਼ੇ ਅਤੇ ਭਾਵ ਦਾ ਪ੍ਰਗਟਾ ਕਿਸ ਵਿਸ਼ੇਸ਼ ਜੀਵਨ-ਖੇਤਰ ਨਾਲ ਸੰਬੰਧਤ ਹੋਵੇਗਾ। ਜਿਵੇਂ ਕਵਿਤਾ ਨੂੰ ਰਸਾਂ ਵਿਚ ਬੰਨਿਆ ਗਿਆ ਸੀ, ਉਂਜ ਹੀ ਵੱਖੋ ਵਖ ਰਸਾਂ ਲਈ ਛੰਦ, ਤੋਲ ਅਤੇ ਪ੍ਰਗਟਾ-ਰੂਪ ਮਰਯਾਦਾ ਨੇ ਨੀਯਤ ਕਰ ਦਿਤੇ ਸਨ। ਕਲਾ

ਵਰ ਤੇ ਸਰਾਪ

੧.