ਪੰਨਾ:ਵਰ ਤੇ ਸਰਾਪ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਰੀਆਂ ਦੀਆਂ ਸਾਰੀਆਂ ਪੁਰਾਣੀਆਂ ਝਾਕੀਆਂ ਘੁੰਮ ਗਈਆਂ। ਕਿਵੇਂ ਉਨ੍ਹਾਂ ਨੇ ਬਰਮਾ ਛਡਿਆ ਸੀ। ਕਿਵੇਂ ਉਹ ਆਪਣਿਆਂ ਘਰਾਂ ਨੂੰ ਸੜਦਾ ਛਡ ਕੇ ਕੇਵਲ ਆਪਣੀਆਂ ਜਾਨਾਂ ਬਚਾ ਕੇ ਨਸ ਆਏ ਸਨ। -ਤੇ ਉਸ ਨੇ ਸੋਚਿਆ ਮੁੜ ਉਸ ਦੇ ਬਚਿਆਂ ਨਾਲ ਕਿਧਰੇ ਉਹੋ ਹੀ ਹਾਲ ਨ ਹੋਇਆ ਹੋਵੇ। ਉਸ ਨੇ ਉਸ ਦਿਨ ਆਪਣੇ ਸ਼ਹਿਰ ਇਕ ਡਬਲ ਤਾਰ ਘੱਲੀ, ਪਰ ਕੋਈ ਜਵਾਬ ਨਾ ਆਉਣ ਤੇ ਦੂਜੇ ਦਿਨ ਸਵੇਰੇ ਉਹ ਆਪ ਵੀ ਵਾਪਸ ਚਲਾ ਗਿਆ।
ਉਸ ਦੇ ਪਿਛੋਂ ਅਖ਼ਬਾਰਾਂ ਵਾਲਾ ਆਇਆ ਤੇ ਉਸ ਨੇ ਮੇਰੇ ਕੋਲੋਂ ਪੁਛਿਆ, "ਕਿਉਂ ਸਾਹਿਬ ਵੋਹ ਬੰਗਾਲੀ ਬਾਬੂ ਜੋ ਯਹਾਂ ਰਹਤੇ ਥੇ ਅਬ ਕੌਨ ਸੇ ਕਮਰੇ ਮੇਂ ਚਲੇ ਗਏ ਹੈਂ?"
"ਵੋਹ ਤੋਂ ਬੰਗਾਲ ਵਾਪਸ ਚਲੇ ਗਏ ਹੈਂ ਭਾਈ ਆਜ ਸਵੇਰੇ। ਕਿਉਂ ਕਿਆ ਬਾਤ ਹੈ?"
"ਬਾਤ ਤੋਂ ਕੁਛ ਨਹੀਂ ਬਾਬੂ ਜੀ। ਏਕ ਇਕੱਠੀ ਲੇਨੀ ਥੀ ਸਾਲੇ ਸੇ।"
ਇਥੇ ਕੋਈ ਕਿਸੇ ਦੀ ਨਹੀਂ ਸੁਣਦਾ। ਸਾਰੇ ਆਪਣਿਆਂ ਆਪਣਿਆਂ ਕੰਮਾਂ ਤੋਂ ਭੱਜੇ ਤੁਰੇ ਜਾਂਦੇ ਹਨ। ਇਥੋਂ ਦੇ ਲੋਕ ਨਿਰੇ ਮਸ਼ੀਨਾਂ ਹਨ, ਜੋ ਨੀਯਤ ਸਮੇਂ ਤੇ ਤੁਰਦੀਆਂ ਹਨ ਤੇ ਨੀਯਤ ਸਮੇਂ ਤੇ ਠਹਿਰ ਜਾਂਦੀਆਂ ਹਨ।

ਕਿਤਾਬਾਂ ਵਿਚ ਪੜ੍ਹਿਆ ਸੀ ਇਥੇ ਲਾਲ ਕਿਲਾ ਹੈ, ਜਾਮਾ ਮਸਜਦ ਹੈ, ਕੁਤਬ ਮੀਨਾਰ ਹੈ ਤੇ ਹੋਰ ਕਈ ਪੁਰਾਣੀਆਂ ਇਮਾਰਤਾਂ ਹਨ ਪਰ ਮੈਂ ਅਜ ਤੀਕ ਇਨ੍ਹਾਂ ਵਿਚੋਂ ਕੋਈ ਵੀ ਨਹੀਂ ਵੇਖ

ਵਰ ਤੇ ਸਰਾਪ

੮੭.