ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/168

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੀਦੈ ਖੈਰੁ ਦੀਜੈ ਬੰਦਗੀ॥੩॥ ਤਬਿ ਬਾਬਾ ਬੋਲਿਆ॥ ਸਬਦੁ ਰਾਗੁ ਸੂਹੀ ਵਿਚਿ॥ਮਃ ੧॥ ਜਾ ਤੂ ਤਾ ਮੈ ਸਭੁ ਕੋਇ॥ ਤੂ ਸਾਹਿਬੁ ਮੇਰੀ ਰਾਸਿ ਜੀਉ॥ਤੁਧੁ ਅੰਤਰਿ ਹਉ ਸੁਖਿ ਵਸਾ ਤੂ ਅੰਤਰਿ ਸਬਸਿ ਜੀਉ॥ ਭਾਣੈ ਤਖਤਿ ਵਡਿਆਈਆ॥ ਭਾਣੈ ਭੀਖ ਉਦਾਸਿ ਜੀਉ॥ ਭਾਣੈ ਬਲ ਸਿਰਿ ਸਰੁ ਵਹੈ ਕਵਲੁ ਫੁਲੈ ਆਕਾਸਿ ਜੀਉ॥ ਭਾਣੈ ਭਵਜਲੁ ਲਘੀਐ ਭਾਣੈ ਮਝਿ ਭਰੀਆਸਿ ਜੀਉ॥ ਭਾਣੈ ਸੋ ਸਹੁ ਰੰਗੁਲਾ ਸਿਫਤਿ ਰਾਤੇ ਗਣਤਾਸਿ ਜੀਉ॥ ਭਾਣੈ ਸਹੁ ਭੀਹਾਵਲਾ ਹਉ ਆਵਣਿ ਜਾਣਿ ਮੁਈਆਸਿ ਜੀਉ॥ ਤੂ ਸਹੁ ਅਗਮ ਅਤੋਲਵਾ ਹਉ ਕਹਿ ਕਹਿ ਢਹਿ ਪਈਆਸਿ ਜੀਉ॥ ਕਿਆ ਮਾਗਉ ਕਿਆ ਕਹਿ ਸੁਣੁਉ ਮੈ ਦਰਸਨ ਭੂਖ ਪਿਆਸਿ ਜੀਉ॥ ਗੁਰ ਸਬਦੀ ਸਹੁ ਪਾਇਆ॥ ਇਕ ਨਾਨਕ ਕੀ ਅਰਦਾਸਿ ਜੀਉ॥੧॥ ਤਬਿ ਬਾਬਾ ਅਤੈ ਸੇਖ ਫਰੀਦੁ॥ ਦੁਇ ਏਕ ਰਾਤਿ ਇਕਠੇ ਰਹੇ ਜੰਗਲ ਵਿਚਿ। ਤਬਿ ਇ

157