ਪੰਨਾ:ਵਲੈਤ ਵਾਲੀ ਜਨਮ ਸਾਖੀ.pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੀਆ ਆਈਐ॥੨॥ਸੇਜ ਕਾਇਆ ਪਟੁ ਹਢਾਏ॥ ਫੁਰਮਾਇਸਿ ਬਹੁਤੁ ਚਲਾਇ॥ ਕਰਿ ਸੇਜ ਸੁਖਾਲੀ ਸੋਵੈ॥ ਹਾਥੀ ਪਉਦੀ ਕਾਹੇ ਰੋਵੈ॥ ੩॥ ਘਰ ਘੂਮਣਵਾਣੀ ਭਾਈ॥ ਪਾਪਾ ਪਥਰ ਤਰਣੁ ਨ ਜਾਈ॥ ਭਉ ਬੇੜਾ ਜੀਉ ਚੜਾਊ॥ ਕਹੁ ਨਾਨਕ ਦੇਵੈ ਕਾਹੂ॥੪॥੨॥ਤਬ ਰੋਟੀਆ ਲੈ ਲੈ ਆਵਨਿ॥ ਜੋ ਸੇਖ ਫਰੀਦੁ ਕੂ ਦੇਵਨਿ ਤਿਸ ਕਉ ਆਖੇ ਮੈਂ ਖਾਧੀ ਹੈ॥ ਅਤੈ ਪਲੈ ਭੀ ਬੰਧੀ ਪਈ ਹੈ॥ ਤਬਿ ਆਸਾ ਦੇਸ ਕਿਆ ਲੋਕਾ ਆਖਿਆ॥ ਹੋ ਬੰਦੇ ਖੁਦਾਏਕੇ ਤੂੰ ਕੋਈ ਉਸੀ ਮੁਲਖ ਕਾ ਕੁੜਿਆਰ ਹੈ॥ ਜਿਸੁ ਮੁਲਖ ਫਰੀਦੁ ਰਹਦਾ ਹੈ॥ ਜੋ ਰੋਟੀ ਕਾਠ ਕੀ ਹੈਸੁ॥ ਅਤੈ ਜੋ ਕੋਈ ਰੋਟੀ ਦੇਦਾ ਹੈਸੁ॥ ਤਾ ਆਖਦਾ ਹੈ॥

166