ਪੰਨਾ:ਵਲੈਤ ਵਾਲੀ ਜਨਮ ਸਾਖੀ.pdf/295

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗਾ, ਜਬ ਹਥੁ ਭਰਿ ਧਰਤੀ ਉਖਣਾਂਗਾ, ਅਤੇ ਚਉਂਕਾ ਦੇਵਾਂਗਾ, ਅਤੇ ਜਾਇਕੇ ਗਿਠ ਭਰਿ ਧਰਤੀ ਉਖਣਾਂਗਾ ਤਾਂ ਚੁੱਲਾ ਕਰਾਂਗਾ। ਲਕੜੀਆ ਧੋਇ ਕਰਿ ਚਾੜਾਂਗਾ। ਏਹ ਰਸੋਈ ਕੀ ਧਰਤੀ ਕੈਸੀ ਹੈ? ਤਾਂ ਮੈਂ ਨਾਹੀ ਖਾਂਦਾ। ਤਬ ਬਾਬੇ ਆਖਿਆ, 'ਇਸ ਪੰਡਿਤ ਕਉ ਰਸੋਈ ਕੋਰੀ ਦੇਵਹੈ। ਤਬ ਕੋਰੀ ਰਸੋਈ ਮਿਲੀ। ਪੰਡਤੁ ਬਾਹਰਿ ਲੈ ਗਇਆ, ਜਾਇ ਲਗਾ ਚੌਂਉਕਾ ਬਣਾਵਣਿ,ਧਰਤੀ ਖੋਦਣ, ਜਿਥੇ ਧਰਤੀ ਖੋਦੈ,ਓਥੇ ਹਡੀਆਂ ਨਿਕਲਿਨਿ। ਤਬ ਚਾਰਿ ਪਹਿ ਖੋਦਦਾ ਫਿਰਿਆ। ਜਾਂ ਭੁਖਾ ਆਜਜੁ ਹੋਆ, ਤਾਂ ਆਖਿਓਸੁ, ਬਾਬੇ ਤੇ ਜਾਵਾ। ਤਾ

284