ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਜਬ ਆਰਤੀ ਕੀਰਤਿ ਹੋਵੇ, ਤਾਂ ਉਠਿਜਾਵੇ। ਤਬ ਬਾਬੇ ਇਕ ਦਿਨਿ ਕਹਿਆ ਅਜ ਏਹ ਲੜਕਾ ਪਕੜਿ ਰਖਣਾ। ਜਬ ਮਥਾ ਟੇਕ ਕਰਿ ਚਾਲਿਆ, ਤਾਂ ਸੰਗਤਿ ਪਕੜਿ ਰਖਿਆ, ਆਣਿ ਹਾਜਰੂ ਕੀਤਾ।ਤਬ ਬਾਬੇ ਪੁਛਿਆ, ਆਖਿਆ ਏ ਲੜਕੇ! ਤੂੰ ਜੋ ਇਤੁ ਵਖਤੇ ਉਠਿ ਅਵਦਾ ਹੈ, ਸੋ ਕਿਉ ਆਂਵਦਾ ਹੈ'?ਅਜੇ ਤੇਰਾ ਵਖਤੁ ਖਾਵਣ ਖੇਡਣ ਸਉਣ ਦਾ ਹੈ।ਤਦਹੁ ਉਸ ਲੜਕੇ ਆਖਿਆ, ‘ਜੀ! ਇਕ ਦਿਨਿ ਮੇਰੀ ਮਾਤਾ ਕਹਿਆ ਜੋ ਬੇਟ-ਤੂ ਅਗਿ ਬਾਲੁ-ਤਾਂ ਮੈਂ ਆਗਿ ਲਗਾ ਬਾਲਣਿ। ਜਾ ਲਕੜੀਆਂ ਪਾਈਆਂ ਤਾਂ ਪਹਿਲੇ ਨਿਕੜੀ
287