ਪੰਨਾ:ਵਲੈਤ ਵਾਲੀ ਜਨਮ ਸਾਖੀ.pdf/299

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਂ ਕਉ ਲਗੀ, ਤਾਂ ਪਿਛਹੁ ਵਡੀਆਂ ਕਉ ਲਾਗੀ। ਤਦਹੁ ਮੈਂ ਭਉ ਕੀਤਾ, ਜੋ ਮਤਾਂ ਅਸੀਂ ਨਿਕੜੇ ਚਲਿ ਜਾਹਿੰ, ਵਡੇਰੇ ਹੋਣਿ ਮਿਲਹਿ ਕਿ ਨ ਮਿਲਹਿ ਲਕੜੀਆਂ ਕੀ ਨਿਆਈ। ਤਾ ਮੈਂ ਆਖਿਆ,ਜੋ ਗੁਰੁ ਜਪਿ ਲੇਹ”। ਤਦਿ ਸੰਗਤਿ ਹੈਰਾਨੁ ਹੋਇ ਰਹੀ ਸੁਣਿਕੈ। ਤਬ ਬਾਬੇ ਦੀ ਖੁਸ਼ੀ ਹੋਈ, ਲੜਕਾ ਪੈਰੀ ਪਇਆ। ਤਾਂ ਗੁਰੂ ਬਾਬੇ ਤਿਤੁ ਮਹਿਲ ਸਬਦੁ ਬੋਲਿਆ ਸਿਰੀ ਰਾਗ ਵਿਚ ਮਃ ੧:- ਸਿਰੀ ਰਾਗੁ ਮਹਲਾ ੫॥ ਘੜੀ ਮੁਹਤ ਕਾ ਪਾਹਣਾ ਨਿਤ ਕਾਜ ਸਵਾਰਣਹਾਰੁ॥ ਮਾਇਆ ਕਾਮਿ

288