ਪੰਨਾ:ਵਲੈਤ ਵਾਲੀ ਜਨਮ ਸਾਖੀ.pdf/325

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਬਦੁ ਹੋਆ ਰਾਗੁ ਸ੍ਰੀ ਰਾਗ ਵਿਚ ਮਃ ੧॥ ਮੁਕਾਮੁ ਕਰਿ ਘਰਿ ਬੈਸਣਾ ਨਿਤ ਚਲਣੈ ਕੀ ਧੋਖ॥ਮੁਕਾਮੁ ਪਰੁ ਜਾਣੀਐ ਜਾ ਰਹੇ ਨਿਹਚਲ ਲੋਕ॥੧॥ ਦੁਨੀਆ ਕੇਸ ਮੁਕਾਮ॥ ਕਰਿ ਸਿਦਕੁ ਕਰਣੀ ਖਰਚੁ ਬਾਧਹੁ ਲਾਗਿ ਰਹੁ ਨਾਮੇ॥੧॥ ਰਹਾਉ॥ ਜੋਗੀ ਤ ਆਸਣੁ ਕਰਿ ਬਹੇ ਮੁਲਾ ਬਹੈ ਮੁਕਾਮਿ॥ ਪੰਡਿਤ ਵਖਾਣਹਿ ਪੋਥੀਆ ਸਿਧ ਬਹਹਿ ਦੇਵ ਸਥਾਨਿ॥੨॥ ਸੁਰ ਸਿਧ ਗਣ ਗੰਧਰਬ ਨਿਜਨ ਸੇਖ ਪੀਰ ਸਲਾਰ॥ ਦਰਿ ਕੂਚ ਕੁਚਾ ਕਰਿ ਗਏ ਅਵਰ ਭਿ ਚਲਣ ਹਾਰ॥੩॥ ਸੁਲਤਾਨ ਖਾਨ ਮਲੂਕ ਓ

314