ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/346

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਹੀ। ਤਬ ਰਾਜਾ ਬਿਆਕੁਲ ਹੋਇ ਗਇਆ। ਉਦਿਆਨੁ ਪਕੜਿਅਸੁ। ਪੈਰਾਂ ਤੇ ਉਹਣਾ ਸਿਰ ਤੇ ਨੰਗਾ ‘ਗੁਰੂ ਗੁਰੂ ਕਰਦਾ ਫਿਰੇ। ਤਬ ਬਾਰਹ ਮਹੀਨਿਆਂ ਪਿਛੈ ਆਇ ਦਰਸਨੁ ਦਿਤੋਸੁ। ਚਰਨੀ ਲਾਇਓਸੁ ਜਨਮ ਮਰਣੁ ਰਾਜੇ ਸਿਉਨਾਭਿ ਕਾ ਕਟਿਆ, ਸਿਖੁ ਹੋਆ। ਸੈਦੋ ਜਟੁ ਜਾਤਿ ਘੇਹੋ ਪਾਹੁਲਿ ਹੁਕਮੁ ਨਾਲਿ ਦਿਤੀ, ਸਾਰਾ ਸਿੰਘਲਾਦੀਪ ਸਿਖੁ ਹੋਆ। ਗੁਰੂ ਗੁਰੂ ਲਾਗਾ ਜਪਣੀ।ਸਾਰਾ ਖੰਡੁ ਬਖਸਿਆ ਰਾਜੇ ਸਿਵਨਾਭ ਕੈ ਪਿਛੈ। ਬੋਲਹੁ ਵਾਹਿਗੁਰੂ॥

335