ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਉ ਦਿਵਾਨਾ ਜਾਣੀਐ॥ ਜੇ ਸਹਿਬ ਧਰੇ ਪਿਆਰੁ॥ਮੰਦਾ ਜਾਣੈ ਆਪਿ ਕਉ ਅਵਰੁ ਭਲਾ ਸੰਸਾਰੁ॥੪॥ ਤਬਿ ਫਿਰਿ ਬਾਬਾ ਚੁਪ ਕਰਿ ਰਹਿਆ॥ ਜਾ ਕੁਛ ਬੋਲੈ ਤਾਂ ਏਹੀ ਵਚਨੁ ਕਹੈ॥ ਜੋ ਨਾ ਕੋ ਹਿੰਦੂ ਹੈ॥ ਨਾ ਕੋ ਮੁਸਲਮਾਨੁ ਹੈ॥ ਤਬਿ ਕਾਜੀ ਕਹਿਆ॥ ਖਾਨ ਜੀ ਇਹੁ ਭਲਾ ਹੈ ਜੋ ਕਹਿੰਦਾ ਹੈ ਨਾ ਕੋ ਹਿੰਦੂ ਹੈ॥ਨਾ ਕੋ ਮੁਸਲਮਾਨ ਹੈ॥ ਤਬਿ ਖਾਨਿ ਕਹਿਆ॥ ਜਾਇ ਕਰਿ ਲੇ ਆਵਹੁ॥ ਤਾ ਪਿਆਦੇ ਗਏ॥ ਉਨਿ ਕਹਿਆ॥ ਜੀ ਖਾਨ ਬੁਲਾਇਦਾ ਹੈ॥ ਖਾਨੁ ਕਹਦਾ ਹੈ॥ ਅਜ ਬਰਾ ਖੁਦਾਇਕੇ ਤਾਂਈ॥ ਦੀਦਾਰੁ ਦੇਹਿ॥ ਮੈਂ ਤੇਰੇ ਦੀਦਾਰ ਨੂੰ ਚਾਹਿਦਾ ਹਾ॥ ਤਬਿ ਗੁਰੁ ਨਾਨਕੁ ਉਠਿ ਚਲਿਆ॥ਆਖਿਓਸੁ॥ ਅਬਿ ਮੇਰੇ ਸਾਹਿਬ ਕਾ ਸਦਾ ਆਇਆ ਹੈ॥ ਮੈਂ ਜਾਵਾਗਾ॥ ਤਬਿ ਮੁਤਕਾ ਗਲਿ ਵਿਚ ਪਾਇ ਗਇਆ॥ ਆਇ ਕਾਰਿ

54