ਪੰਨਾ:ਵਸੀਅਤ ਨਾਮਾ.pdf/147

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਣੀ-ਕਹਿ ਕੇ ਤੇ ਆ ਨਹੀਂ ਸਾਂ ਸਕਦੀ, ਲੁਕ ਛਿਪ ਕੇ ਔਣ ਨਾਲ ਦੇਰੀ ਹੋ ਗਈ ਹੈ।ਤੁਹਾਨੂੰ ਦੁਖ ਤੇ ਜਰੂਰ ਹੋਇਆ ਹੋਵੇਗਾ ।
ਪ੍ਰਕਾਸ਼-ਦੁਖ ਭਾਵੇਂ ਹੋਵੇ, ਪਰ ਦਿਲ ਵਿਚ ਔਂਦਾ ਸੀ ਕਿ ਤੂੰ ਮੈਨੂੰ ਭੁਲ ਗਈ ਹੈਂਂ।
ਰਾਣੀ-ਜਦ ਮੈਂ ਭੁਲ ਜਾਣ ਵਾਲੀ ਹੁੰਦੀ ਤਾਂ ਮੇਰੀ ਇਹ ਦਸ਼ਾ ਕਿਉਂ ਹੁੰਦੀ ? ਇਕ ਆਦਮੀ ਨੂੰ ਨਾ ਭੁਲਣ ਦੇ ਕਾਰਣ ਹੀ ਤੇ ਮੈਂ ਇਸ ਦੇਸ਼ ਵਿਚ ਆਈ ਹਾਂ। ਅਤੇ ਅਜ ਤੁਹਾਨੂੰ ਨਾ ਭੁਲ ਸਕਣ ਦੇ ਕਾਰਣ ਇਸ ਸੁੰਨਸਾਨ ਜਗਾ ਤੋਂ ਆਈ ਹਾਂ।
ਇਹ ਕਹਿ ਹੀ ਰਹੀ ਸੀ ਕਿ ਪਿਛੋਂ ਦੀ ਕਿਸੇ ਨੇ ਆ ਕੇ ਰਾਣੀ ਦੇ ਗਲ ਤੋਂ ਫੜ ਲਿਆ। ਰਾਣੀ ਨੇ ਚੋਂਕ ਕੇ ਕਿਹਾ-ਕੋਣ ਹੋ ਜੀ ?
ਗਰਜ ਕੇ ਕਿਸੇ ਨੇ ਕਿਹਾ-ਤੇਰਾ ਕਾਲ।
ਰਾਣੀ ਪਛਾਨ ਗਈ ਕਿ ਇਹ ਗਬਿੰਦ ਲਾਲ ਹੈ। ਬੜੀ ਬਿਪਤਾ ਵਿਚ ਫਸੀ ਸਮਝ ਅਤੇ ਚਾਰੇ ਪਾਸੇ ਹਨੇਰਾ ਦੇਖ ਡਰ ਕੇ ਰਾਣੀ ਨੇ ਕਿਹਾ-ਛਡੋ, ਛਡੋ, ਮੈਂ ਕਿਸੇ ਬੁਰੀ ਨੀਯਤ ਨਾਲ ਤੇ ਨਹੀ ਸਾਂ ਆਈ। ਮੈਂ ਕਿਸ ਲਈ ਆਈ ਸਾਂ ਇਸ ਬਾਬੂ ਕੋਲੋਂ ਪੁਛ ਲਵੋ।
ਇਹ ਕਹਿ ਕੇ ਰਾਣੀ ਨੇ ਜਿਥੇ ਪ੍ਰਕਾਸ਼ ਬੈਠਾ ਸੀ ਹਥ ਨਾਲ ਉਧਰ ਇਸ਼ਾਰਾ ਕੀਤਾ। ਗੁਬਿੰਦ ਲਾਲ ਨੂੰ ਦੇਖ ਕੇ ਪ੍ਰਕਾਸ਼ ਉਸੇ ਵਲ ਉਥੋਂ ਖਿਸਕ ਗਿਆ ਸੀ। ਰਾਣੀ ਨੇ ਹੈਰਾਨ ਹੋ ਕੇ ਕਿਹਾ-ਹੈਂ!ਏਥੇ ਤੇ ਕੋਈ ਵੀ ਨਹੀਂ।
ਗੁਬਿੰਦ ਲਾਲ-ਹੂੰ ਏਥੇ ਕੋਈ ਨਹੀਂ, ਮੇਰੇ ਨਾਲ ਘਰ ਚਲ।

ਡਰਦੀ ਡਰਦੀ ਰਾਣੀ ਹੋਲੀ ਹੋਲੀ ਗਬਿੰਦ ਲਾਲ ਦੇ ਨਾਲ ਘਰ ਚਲੀ ਗਈ।

੧੪੬