ਪੰਨਾ:ਵਸੀਅਤ ਨਾਮਾ.pdf/148

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਨਤਾਲੀਵਾਂ ਕਾਂਡ

ਘਰ ਆ ਕੇ ਗੁਬਿੰਦ ਲਾਲ ਨੇ ਨੌਕਰਾਂ ਨੂੰ ਕਹਿ ਦਿੱਤਾ-ਉਪਰ ਕੋਈ ਨਾ ਆਵੇ।
ਉਸਤਾਦ ਜੀ ਆਪਣੇ ਡੇਰੇ ਚਲੇ ਗਏ ਸਨ।
ਗੁਬਿੰਦ ਲਾਲ ਨੇ, ਰਾਣੀ ਨੂੰ ਨਾਲ ਲੈ ਕੇ, ਸੌਣ ਵਾਲੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ। ਨਦੀ ਦੀ ਧਾਰ ਵਾਂਗ, ਹਿਲਦੇ ਹੋਏ ਬੈਂਤ ਵਾਂਗੂੰ ਰਾਣੀ ਖਲੋਤੀ ਕੰਬਨ ਲਗੀ। ਗੁਬਿੰਦ ਲਾਲ ਨੇ ਕਿਹਾ-ਰਾਣੀ !
ਰਾਣੀ-ਹਾਂ ਜੀ।
ਗੁਬਿੰਦ-ਤੇਰੇ ਨਾਲ ਕਈ ਇਕ ਗਲਾਂ ਕਰਨੀਆਂ ਹਨ।
ਰਾਣੀ-ਕੀ ?
ਗੁਬਿੰਦ ਮੇਰੀ ਕੌਣ ਏਂਂ?
ਰਾਣੀ-ਕੋਈ ਨਹੀਂ। ਜਿੱੱਨੇ ਦਿਨ ਪੈਰਾਂ ਥਲੇ ਰਖੋ ਉੱਨਾ ਚਿਰ ਦਾਸੀ ਹਾਂ, ਨਹੀਂ ਤੇ ਕੋਈ ਵੀ ਨਹੀਂ।
ਗੁਬਿੰਦ-ਪੈਰਾਂ ਨੂੰ ਛੱਡ ਤੈਨੂੰ ਸਿਰ ਤੇ ਰਖਿਆ ਸੀ। ਪਿਤਾ ਦੀ ਇਜ਼ਤ, ਪਿਤਾ ਦੀ ਦੋਲਤ ਤੇ ਧਰਮ ਸਭ ਤੇਰੇ ਲਈ ਛਡ ਦਿਤੇ। ਰਾਣੀ ! ਤੂੰ ਕੋਣ ਹੈਂਂ ਜੋ ਤੇਰੇ ਲਈ ਸਾਰਿਆਂ ਨੂੰ ਛਡ ਬਨਵਾਸੀ
ਹੋਇਆ? ਤੂੰ ਕੋਣ ਹੈਂਂ ਜੋ ਤੇਰੇ ਲਈ ਉਸ ਰਜਨੀ ਨੂੰ ਛਡ ਦਿਤਾ, ਜਿਸ ਦੀ ਤੁਲਨਾ ਸੰਸਾਰ ਵਿਚ ਨਹੀਂ। ਜੋ ਮੇਰੀ ਚਿੰਤਾ ਵਿਚ ਸੁਖ, ਸੁਖ ਵਿਚ ਤ੍ਰਿਪਤ ਤੇ ਦੁਖ ਵਿਚ ਅਮ੍ਰਿਤ ਸੀ--ਉਸ ਨੂੰ ਛਡ ਦਿਤਾ।

੧੪੭