ਪੰਨਾ:ਵਸੀਅਤ ਨਾਮਾ.pdf/162

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੋਚਨਾ ਨਹੀਂ ਪਿਆ। ਇਹ ਉਸ ਨੇ ਸੋਚ ਕੇ ਪਕਾ ਕੀਤਾ ਸੀ।
ਸੇਵਕਾ-ਉਸ ਪਿਛੋਂ ਕੁਛ ਨਹੀਂ ਲਿਖਿਆ। ਪਰੰਤੂ ਸਵਾਮੀ ਸਾਰੀਆਂ ਦਸ਼ਾਂ ਵਿਚ ਪ੍ਰਣਾਮ ਕਰਨ ਦੇ ਯੋਗ ਹੈ,ਆਦਿ ਲਿਖਿਆ।
ਪ੍ਰਣਾਮ ਦੇ ਬਾਹਦ ਬੇਨਤੀ ਹੈ-
ਉਸ ਦੇ ਪਿਛੋਂ ਲਿਖਿਆ-
ਆਪ ਦਾ ਪਤਰ ਮਿਲਿਆ। ਜਾਇਦਾਦ ਤੁਹਾਡੀ ਹੀ ਹੈ। ਮੇਰੀ ਹੋਣ ਤੇ ਵੀ ਮੈਂ ਉਸ ਨੂੰ ਦਾਨ ਕਰ ਦਿਤਾ ਹੈ । ਤੁਹਾਨੂੰ ਯਾਦ ਹੋਵੇਗਾ, ਜਾਂਦੀ ਵਾਰ ਤੁਸਾਂ ਦਾਨ ਪਤਰ ਪਾੜ ਕੇ ਸੁਟ ਦਿਤਾ ਸੀ, ਪਰ ਰਜਿਸਟਰੀ ਆਫਸ ਵਿਚ ਉਸ ਦੀ ਨਕਲ ਹੈ। ਮੇਰਾ ਦਾਨ ਕਰਨਾ ਸਵੀਕਾਰ ਹੋਵੇ । ਉਹ ਇੰਜੇ ਵੀ ਤੁਹਾਡਾ ਹੈ। ਆਪ ਬੇ-ਖਟਕੇ ਹਰਿੰੰਦਰਾ ਪਿੰਡ ਆ ਕੇ ਆਪਣੀ ਜਾਇਦਾਦ ਸੰਭਾਲੋ। ਘਰ ਤੁਹਾਡਾ ਈ ਏ
ਇਧਰ ਪੰਜ ਸਾਲਾਂ ਵਿਚ ਮੈਂਬਹੁਤ ਰੁਪਏ ਇਕਠੇਕੀਤੇ ਹਨ । ਉਹ ਵੀ ਆਪ ਦੇ ਹੀ ਹਨ। ਆ ਕੇ ਉਹਨਾਂ ਨੂੰ ਵੀ ਲੈ ਲਵੋ । ਇਹਨਾਂ ਰੁਪਇਆਂ ਵਿਚੋਂ ਕੁਛ ਮੈਂ ਆਪ ਚਾਹੁੰਦੀ ਹਾਂ । ਮੈਂ ਅਠ ਹਜ਼ਾਰ ਰੁਪਏ ਲੈ ਲਏ । ਤਿੰਨ ਹਜ਼ਾਰ ਰੁਪਏ ਦਾ ਇਕ ਮਕਾਨ ਗੰਗਾ ਕਿਨਾਰੇ ਬਨਾਵਾਂਗੀ । ਅਤੇ ਪੰਜ ਹਜ਼ਾਰ ਰੁਪਏ ਨਾਲ ਆਪਣਾ ਜੀਵਨ ਨਿਬਾਹ ਕਰਾਂਗੀ।
ਤੁਹਾਡੇ ਔਣ ਲਈ ਸਾਰਾ ਬੰਦੋਬਸਤ ਠੀਕ ਕਰ ਮੈਂ ਪੇਕੇ ਜਾਵਾਂਗੀ। ਜਿੱੱਨੇ ਦਿਨ ਤਕ ਮੇਰਾ ਘਰ ਨਹੀਂ ਬਨ ਜਾਏਗਾ ਉਨੇ ਦਿਨ ਤਕ ਮੈਂ ਪੇਕੇ ਰਵਾਂਗੀ। ਤੁਹਾਡੇ ਨਾਲ ਕਠੇ ਰਹਿਣਾ ਸ਼ਾਇਦ ਮੇਰੇ ਭਾਗਾਂ ਵਿਚ ਨਹੀਂ ਲਿਖਿਆ। ਇਸ ਵਿਚ ਸ਼ੱਕ ਨਹੀਂ, ਇਸ ਨਾਲ ਤੁਸੀਂ ਵੀ ਸੰਤੁਸ਼ਟ ਰਹੋਗੇ, ਅਤੇ ਮੈਂ ਵੀ ਸੰਤੁਸ਼ਟ ਰਹਾਂਗੀ।

ਆਪ ਦੀ ਦੂਸਰੀ ਚਿਠੀ ਦੀ ਉਡੀਕਵਾਨ

ਮੈਂ ਹਾਂ-ਰਜਨੀ।

੧੬੩