ਪੰਨਾ:ਵਸੀਅਤ ਨਾਮਾ.pdf/170

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇਹੀ ਇਸਤਰੀ ਮਿਲੀ ਸੀ ? ਕਿਸੇ ਨੇ ਇਹੋ ਜਹੀ ਇਸਤਰੀ ਦਾ ਤਿਆਗ ਕੀਤਾ ਸੀ ? ਰਜਨੀ ਨੂੰ ਵੀ ਦੁਖ ਹੋਇਆ, ਗੁਬਿੰਦ ਲਾਲ ਵੀ ਦੁਖ ਹੋਇਆ। ਪ੍ਰੰਤੂ ਗੁਬਿੰਦ ਲਾਲ ਕੋਲੋਂ ਰਜਨੀ ਸੁਖੀ ਸੀ । ਗੁਬਿੰਦ ਲਾਲ ਦਾ ਦੁਖ ਆਦਮੀ ਲਈ ਅਸਹਿ ਸੀ । ਰਜਨੀ ਦੇ ਸਹਾਇਕ ਯਮ ਸਨ, ਗੁਬਿੰਦ ਲਾਲ ਦਾ ਕੋਈ ਇਹੋ ਜਿਹਾ ਸਹਾਇਕ ਨਹੀਂ ਸੀ ।

ਰਾਤ ਲੰਘੀ, ਸੂਰਜ ਦੀ ਰੌਸ਼ਨੀ ਖਿਲਰੀ । ਗੁਬਿੰਦ ਲਾਲ ਘਰੋਂ ਨਿਕਲਿਆ। ਉਸ ਨੇ ਆਪਣੇ ਹੀ ਹਥ ਨਾਲ ਰਾਣੀ ਦਾ ਖੂੰੰਨ ਕੀਤਾ-ਰਜਨੀ ਨੂੰ ਵੀ ਆਪਣੇ ਹਥੀਂ ਹੀ ਮਾਰਿਆ। ਇਹੋ ਸੋਚਦਾ ਸੋਚਦਾ ਉਹ ਘਰੋਂ ਬਾਹਰ ਨਿਕਲਿਆ ।

ਮੈਂ ਜਾਣਦਾ ਨਹੀਂ ਕਿ ਗੁਬਿੰਦ ਲਾਲ ਦੀ ਉਹ ਰਾਤ ਕਿਸ ਤਰਾਂ ਲੰਘੀ। ਐਉਂ ਲਗਦਾ ਏ, ਉਹ ਰਾਤ ਉਸ ਲਈ ਬੜੀ ਭਿਆਨਕ ਸੀ। ਦਰਵਾਜਾ ਖੋਲ੍ਹਦਿਆਂ ਹੀ ਉਸ ਨੂੰ ਮਾਧਵੀ ਨਾਥ ਮਿਲਿਆ। ਮਾਧਵੀ ਨਾਥ ਉਸ ਦੇ ਮੂੰਹ ਵਲ ਦੇਖਣ ਲਗਿਆ। ਮੂੰਹ ਤੇ ਕਿਸੇ ਵਡੇ ਰੋਗ ਦੀ ਛਾਇਆ ਪਈ ਦਿਸਦੀ ਸੀ।

ਮਾਧਵੀ ਨਾਥ ਨੇ ਉਸ ਨਾਲ ਕੋਈ ਗਲ ਨ ਕੀਤੀ। ਉਸ ਨੇ ਮਨ ਵਿਚ ਪ੍ਰਤਗਿਆ ਕਰ ਲਈ ਸੀ, ਕਿ ਇਸ ਜਨਮ ਵਿਚ ਗੁਬਿੰਦ ਲਾਲ ਨਾਲ ਗਲ ਨਹੀਂ ਕਰਾਂਗਾ। ਬਿਨਾਂ ਕੁਛ ਬੋਲੇ ਚਾਲੇ ਮਾਧਵੀ ਨਾਥ ਚਲਾ ਗਿਆ।

ਘਰੋਂ ਨਿਕਲ ਕੇ ਗੁਬਿੰਦ ਲਾਲ ਉਸ ਫੁਲਵਾੜੀ ਵਿਚ ਗਿਆ ਜੇਹੜੀ ਰਜਨੀ ਦੇ ਸੋਣ ਵਾਲੇ ਕਮਰੇ ਦੇ ਕੋਲ ਸੀ। ਛਾਇਆ ਨੇ ਠੀਕ ਹੀ ਕਿਹਾ ਸੀ ਕਿ ਇਥੇ ਕੋਈ ਫੁਲਵਾੜੀ ਨਹੀਂ ਏ ।ਸਾਰੀ ਜਗ੍ਹਾ ਤੇ ਕੁਛ ਘਾਹ ਤੇ ਕੁਛ ਕੰਡੇ ਉਗੇ ਹੋਏ ਸਨ। ਇਕ ਦੋ ਫੁਲਾਂ ਦੇ ਬਣੇ ਅਧਮਰੇ ਜਹੇ ਖਲੋਤੇ ਹੋਏ ਸਨ । ਉਹਨਾਂ ਵਿਚ ਵੀ ਫੁਲ ਦਾ ਨਾਂ ਨਿਸ਼ਾਨ ਨਹੀਂ ਸੀ। ਗੁਬਿੰਦ ਲਾਲ ਉਸ ਘਾਹ ਦੇ ਮਦਾਨ ਵਿਚ ਕਿੱਨਾ ਹੀ ਚਿਰ ਫਿਰਦਾ ਰਿਹਾ । ਦਿਨ ਬਹੁਤ ਚੜ ਗਿਆ, ਧੁਪ

੧੭੧