ਪੰਨਾ:ਵਸੀਅਤ ਨਾਮਾ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੈ। ਗੁਬਿੰਦ ਲਾਲ ਦੇ ਇਸ ਅਨੁਮਾਨ ਨਾਲ ਮੈਂ ਸਹਿਮਤ ਨਹੀਂ ਹਾਂ।

ਮੈਂ ਨਹੀਂ ਕਹਿ ਸਕਦਾ ਕਿ ਰਾਣੀ ਆਪਣੇ ਮਨ ਵਿਚ ਕੀ ਸੋਚਦੀ ਸੀ। ਪਰ ਇਸਤਰਾਂ ਜਾਣ ਪੈਂਦਾ ਸੀ ਕਿ ਉਹ ਆਪਣੇ ਮਨ ਵਿਚ ਸੋਚ ਰਹੀ ਹੈ ਕਿ ਕਿਸ ਅਪਰਾਧ ਕਰਕੇ ਮੇਰੇ ਭਾਗ ਵਿਚ ਬਾਲ ਵਿਧਵਾ ਹੋਣਾ ਲਿਖਿਆ ਸੀ। ਮੈਂ ਕਿਹੜਾ ਐਹੋ ਜਿਹਾ ਅਪਰਾਧ ਕੀਤਾ ਸੀ ਜਿਸ ਲਈ ਮੈਂ ਸੰਸਾਰ ਦਾ ਕੋਈ ਸੁਖ ਨ ਭਗ ਸਕੀ। ਕਿਸ ਲਈ ਮੈਂ ਏੱੱਨੀ ਸੁੰਦਰ ਹੋਣ ਤੇ ਵੀ ਸੁਕੀ ਲਕੜ ਵਾਂਗ ਜੀਵਨ ਦੇ ਦਿਨ ਕਟ ਰਹੇ ਹਾਂ? ਗੁਬਿਦ ਲਾਲ ਬਾਬੂ ਦੀ ਇਸਤਰੀ ਜ ਬੜੀ ਸੁਖੀ ਹੈ, ਕਿਸ ਗੁਣ ਵਿਚ ਮੇਰੇ ਕੋਲੋਂ ਵਧ ਹੈ। ਖਵਰੇ ਕਿਸੇ ਪੁਣ ਕਰਕੇ ਉਸ ਦੇ ਭਾਗ ਵਿਚ ਸੁਖ ਲਿਖਿਆ ਹੈ ਤੇ ਮੇਰੇ ਵਿਚ ਨਹੀਂ। ਦੂਸਰੇ ਦੇ ਸੁਖ ਵਿਚ ਮੈਂ ਕਈ ਡਾਹ ਨਹੀਂ ਕਰਦੀ ਪਰ ਮੇਰੇ ਸਾਰੇ ਰਸਤੇ ਕਿਉਂ ਬੰਦ ਹਨ। ਇਸ ਦੁਖ-ਮਈ ਜੀਵਨ ਨੂੰ ਲੈ ਕੇ ਮੈਂ ਕੀ ਕਰਾਂਗੇ?

ਮੇਂ ਤੇ ਪਹਿਲੇ ਹੀ ਕਹਿ ਦਿਤਾ ਏ ਕਿ ਰਾਣੀ ਦਾ ਰੰਗ ਢੰਗ ਠੀਕ ਨਹੀਂ ਹੈ। ਪਰ ਭਾਵੇਂ ਉਸ ਵਿਚ ਕਿੰਨਾ ਦਸ਼ ਹੈ, ਫਿਰ ਵੀ ਉਸ ਨੂੰ ਰੋਂਦੇ ਦੇਖ ਕੇ ਕੀ ਰੋਣ ਦੀ ਇਛਿਆ ਨਹੀਂ ਹੁੰਦੀ? ਅਨੀ ਸੋਚਨ ਵਿਚਰਨ ਦੀ ਲੋੜ ਨਹੀਂ, ਦੂਸਰੇ ਨੂੰ ਰੋਂਦੇ ਦੇਖ ਕੇ ਰੋਣਾ ਚੰਗਾ ਹੈ। ਕੰਡਿਆਂ ਦਾ ਖੇਤ ਦੇਖ ਕੇ ਮੇਘ ਦੇਵਤਾ ਵੀ ਖੂਭ ਵਰ੍ਹਦਾ ਹੈ। ਅਛਾ ਫਿਰ ਤੁਸੀਂ ਵੀ ਰਾਣੀ ਲਈ ਦੋ ਚਾਰ ਹੰਝੂ ਵਹਾ ਦਿਓ। ਦੇਖੋ, ਰਾਣੀ ਹੁਣ ਵੀ ਘਾਟ ਤੇ ਬੈਠੀ ਮਥੇ ਤੇ ਹਥ ਰਖ ਕੇ ਰੋ ਰਹੀ ਏ। ਖਾਲੀ ਘੜਾ ਹਵਾ ਦੇ ਝੋਕਿਆਂ ਨਾਲ ਪਾਣੀ ਤੇ ਨਾਚ ਕਰ ਰਿਹਾ ਹੈ ।

ਸੂਰਜ ਡੁੱਬ ਗਿਆ। ਸਰੋਵਰ ਦੇ ਨੀਲੇ ਪਾਣੀ ਤੇ ਕਾਲੀ ਛਾਇਆਂ ਆ ਪਈ-ਹਨੇਰਾ ਹੋ ਗਿਆ। ਚਿੜੀਆਂ ਉਡ ਉਡ ਕੇ ਦਰਖਤਾਂ ਤੇ ਆ ਬੈਠੀਆਂ। ਗਊਆਂ ਚਰ ਕੇ ਘਰ ਵਾਪਸ ਔਣ ਲਗ

੩੫