ਸਮੱਗਰੀ 'ਤੇ ਜਾਓ

ਪੰਨਾ:ਵਸੀਅਤ ਨਾਮਾ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਸ਼ ਬਿਖਸ਼ ਬੰਕਮ ਬਾਬੂ ਦਾ ਇਕ ਐਸਾ ਨਾਵਲ ਹੈ ਜੋ ਇੰਗਲੈਂਡ ਦੀ ਪ੍ਰਸਿਧ ਲੇਖਕਾ ਮਿਸ ਮਰੀਯਮ ਨਾਈਟ ਨੇ ੧੮੮੫ ਸੰਨ ਵਿਚ 'ਪੁਵਾਈਜ਼ਨ ਟ੍ਰੀ' ਦੇ ਨਾਂ ਹੇਠ ਅਨੁਵਾਦ ਕੀਤਾ। ਜਿਸਦੀ ਉਥੋਂ ਦੇ ਵਡੇ ਵਡੇ ਅਖਬਾਰਾਂ ਨੇ ਪ੍ਰਸੰਸਾ ਕੀਤੀ।

ਬਾਬੂ ਬੰਕਮ ਚੰਦਰ ਜੀ ਦੇ ਸਭ ਨਾਲੋਂ ਵਧੀਆ ਨਾਵਲ ਜਿਨਾਂ ਦਾ ਹਰ ਇਕ ਮਨੁਸ਼ ਨੇ ਲੋਹਿਆ ਮੰਨਿਆ ਹੈ ਇਹ ਹਨ। ਕਪਾਲ ਕੁੰਡਲਾ, ਚੰਦਰ ਸ਼ੇਖਰ ਤੇ ਰਜਨੀ। ਰਜਨੀ ਦਾ ਅਨੁਵਾਦ ਪੰਜਾਬੀ ਵਿਚ ਹੋ ਚੁਕਿਆ ਹੈ। ਜੋ ਸ: ਨਾਨਕ ਸਿੰਘ ਨਾਵਲਿਸਟ ਨੇ ਕੀਤਾ ਹੈ। ਮੈਨੂੰ ਉਮੀਦ ਹੈ ਏਨਾਂ ਦੇ ਦੂਸਰੇ ਨਾਵਲ ਵੀ ਛੇਤੀ ਹੀ ਪੰਜਾਬੀ ਭਾਸ਼ਾ ਵਿਚ ਅਨੁਵਾਦ ਹੋ ਜਾਣਗੇ।

ਮੈਂ ਉਹਨਾਂ ਦੇ ਨਾਵਲ "ਕ੍ਰਿਸ਼ਨ ਕਾਂਤਰੇ ਬਿਲ" ਦਾ ਪੰਜਾਬੀ ਅਨੁਵਾਦ ਕੀਤਾ ਹੈ। ਇਹ ਕਿਹੋ ਜਿਹਾ ਰਿਹਾ ਹੈ ਇਹ ਦਸਣਾ ਪਾਠਕਾਂ ਦੇ ਜੁਮੇ ਹੈ।

ਇਕ ਅਧ ਪਾਤ ਦਾ ਨਾਂ ਬਦਲਣਾ ਠੀਕ ਸਮਝਿਆ ਹੈ। ਤਾਕਿ ਪੰਜਾਬੀ ਪਾਠਕਾਂ ਨੂੰ ਸਾਰੀ ਕਹਾਣੀ ਵਧੇਰੇ ਸਵਾਦ ਲਗੇ।

ਈਸ਼ਵਰ ਨੇ ਚਾਹਿਆ ਅਰ ਤੁਹਾਨੂੰ ਇਹ ਚੀਜ਼ ਚੰਗੀ ਲਗੀ ਤਾਂ ਮੈਂ ਸ਼ੀਘਰ ਹੀ ਕੋਈ ਦੂਸਰੀ ਭੇਟ ਲੈ ਕੇ ਆਪ ਦੀ ਸੇਵਾ ਵਿਚ ਉਪਸਿਥਤ ਹੋ ਜਾਵਾਂਗਾ।

ਜਸਵੰਤ ਸਿੰਘ 'ਲਹਿਰੀ'

ਅਮ੍ਰਿਤਸਰ